ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 30 ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਕੀਤਾ ਕਾਬੂ

By  Jashan A January 8th 2019 07:46 PM

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 30 ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਕੀਤਾ ਕਾਬੂ,ਨਵਾਂ ਸ਼ਹਿਰ : ਨਵਾਂ ਸ਼ਹਿਰ ਸੀਆਈਏ ਸਟਾਫ਼ ਅਤੇ ਨਰਕੋਟਿਕ ਪੁਲਿਸ ਨੇ ਨਸ਼ੇ ਦੀ ਸਮੱਗਲਰੀ ਕਰਨ ਵਾਲੇ ਪਤੀ-ਪਤਨੀ ਨੂੰ 30 ਨਸ਼ੀਲੇ ਟੀਕੇ, 12,770 ਰੁਪਏ ਡਰੱਗ ਮਨੀ, 6 ਜਾਅਲੀ ਪਾਸਪੋਰਟ ਸਮੇਤ ਗ੍ਰਿਫਤਾਰ ਕੀਤਾ ਹੈ।

drug ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 30 ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਕੀਤਾ ਕਾਬੂ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀਡੀ ਸੰਦੀਪ ਕੁਮਾਰ ਵਡੇਰਾ ਨੇ ਕਿਹਾ ਕਿ ਸੀਆਈਏ ਪੁਲਿਸ ਤੇ ਨਰਕੋਟਿਕ ਸੈੱਲ ਪੁਲਿਸ ਨੇ ਔਡ਼ ਦੁਸਹਿਰਾ ਗਰਾਉਂਡ ਤੋਂ ਫਾਂਬੜਾ ਵੱਲ ਜਾ ਰਹੀ ਸਵਿਫਟ ਕਾਰ ਨੰ, ਪੀਬੀ 32 S 6702 ਨੂੰ ਸ਼ੱਕ ਦੇ ਬਨਾਮ ਤੇ ਰੋਕਿਆ ਗਿਆ।

drug ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 30 ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਕੀਤਾ ਕਾਬੂ

ਕਾਰ ਸਵਾਰ ਅਸ਼ੋਕ ਕੁਮਾਰ ਉਰਫ਼ ਸ਼ੋਕੀ ਵਾਸੀ ਔਡ਼ ਕੋਲੋ 30 ਨਸ਼ੀਲੇ ਟੀਕੇ ਇਕ ਲੇਪਟੋਪ, 12770 ਰੁਪਏ ਭਾਰਤੀ ਕਰੰਸੀ,ਇਕ ਸਰਪੰਚ ਦਾ ਸ਼ਨਾਖਤੀ ਕਾਰਡ, 6 ਪਾਸਪੋਰਟ ਬਰਾਮਦ ਕੀਤੇ। ਗ੍ਰਿਫਤਾਰ ਕੀਤੇ ਅਸ਼ੋਕ ਕੁਮਾਰ ਤੇ ਪਹਿਲਾਂ ਵੀ ਐਨਡੀਪੀਐਸ ਅਤੇ ਲੜਾਈ ਝਗੜਿਆਂ ਦੇ 12 ਦੇ ਕਰੀਬ ਮੁਕੱਦਮੇ ਦਰਜ਼ ਹਨ।

drug ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 30 ਨਸ਼ੀਲੇ ਟੀਕੇ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਕੀਤਾ ਕਾਬੂ

ਪੁਲਿਸ ਵਲੋਂ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ (SIT) ਬਣਾਈ ਗਈ ਸੀ। ਮਾਮਲੇ ਦੀ ਜਾਂਚ ਕਰਨ ਤੇ ਅਸ਼ੋਕ ਕੁਮਾਰ ਦੀ ਪਤਨੀ ਜਗੀਰ ਕੌਰ ਨੇ ਰਿਜਨਲ ਪਾਸਪੋਰਟ ਦਫ਼ਤਰ ਜਲੰਧਰ ਨੂੰ ਫ਼ਰਜ਼ੀ ਦਸਤਾਵੇਜ਼ ਦੇ ਕੇ ਜਾਅਲਜਾਸੀ ਨਾਲ ਪਾਸਪੋਰਟ ਹਾਸਲ ਕੀਤੇ ਸਨ।ਜਿਸ ਤੇ ਮੁਕੱਦਮਾ ਦਰਜ਼ ਕੀਤਾ ਗਿਆ ਸੀ।ਜਗੀਰ ਕੌਰ ਪੁਲਿਸ ਨੂੰ ਲੋੜੀਂਦੀ ਸੀ ਪੁਲਿਸ ਨੇ ਜਗੀਰ ਕੌਰ ਨੂੰ ਫਿਲੌਰ ਤੋਂ ਗ੍ਰਿਫਤਾਰ ਕਰ ਲਿਆ ਹੈ। ਅੱਜ ਮਾਣਨਯੋਗ ਅਦਾਲਤ ਚ ਪੇਸ਼ ਕਰਨ ਤੇ ਰਿਮਾਂਡ ਹਾਂਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

-PTC News

Related Post