ਸ਼ਹੀਦੀ ਜੋੜ ਮੇਲੇ 'ਚ ਆਉਣ ਵਾਲੀਆਂ ਸੰਗਤਾਂ ਲਈ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਖ਼ਾਸ ਸਹੂਲਤ

By  Jagroop Kaur December 15th 2020 02:01 PM

ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਹੋ ਚੁਕੀ ਹੈ ਇਸ ਮੌਕੇ ਗੁਰੂ ਘਰ ਜਾਣ ਵਾਲੀਆਂ ਸੰਗਤਾਂ ਵਿਚ ਵੀ ਵਾਧਾ ਹੋ ਰਿਹਾ ਹੈ , ਉਥੇ ਹੀ ਇਸ ਮੌਕੇ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਲਈ ਅਤੇ ਚੱਲਣ ’ਚ ਅਸਮਰੱਥ ਸ਼ਰਧਾਲੂਆਂ, ਗਰਭਵਤੀ ਔਰਤਾਂ ਤੇ ਬੱਚਿਆਂ ਲਈ ਸਹੂਲਤਾਂ ਮੁੱਹਈਆ ਕਰਵਾਉਂਦੇ ਹੋਏ , 40 ਦੇ ਕਰੀਬ ਮੁਫ਼ਤ ਈ-ਰਿਕਸ਼ਾ ਦੀ ਸੇਵਾ ਕਰਵਾਈ ਜਾ ਰਹੀ ਹੈ । ਇਸ ਦੀ ਜਾਣਕਾਰੀ ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਨੇ ਦਿੱਤੀ। ਉਹਨਾਂ ਕਿਹਾ ਕਿ ਮੁਫ਼ਤ ਸੇਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਕੀਤੀ ਜਾ ਰਹੀ ਹੈ, ਜਿਸ ਤਹਿਤ ਚਾਰ ਰੂਟ ਬਣਾਏ ਗਏ ਹਨ।

शहीदी जोड़ मेला: गुरुद्वारा श्री भट्ठा साहिब में संगत हुई नतमस्तक - shaheedi  jor mela

ਪਹਿਲੇ ਰੂਟ ਤਹਿਤ ਰੋਪੜ ਅੱਡਾ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ, ਦੂਜੇ ਰੂਟ ਤਹਿਤ ਜੀਸਸ ਸੇਵੀਅਰਜ਼ ਸਕੂਲ (ਮਾਧੋਪੁਰ ਚੌਕ) ਤੋਂ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਤੀਜੇ ਰੂਟ ਤਹਿਤ ਅੱਤੇਵਾਲੀ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ/ਫ਼ਤਿਹਗੜ੍ਹ ਸਾਹਿਬ ਤੇ ਚੌਥੇ ਰੂਟ ਤਹਿਤ ਪਿੰਡ ਤਲਾਣੀਆ ਗੇਟ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ ਚਲਾਏ ਜਾਣ ਵਾਲੇ ਇਨ੍ਹਾਂ ਰਿਕਸ਼ਾ ’ਚ ਸ਼ਰਧਾਲੂ ਬੈਠ ਕੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਹਨ।

Shaheedi Jor Mela begins at Fatehgarh Sahib; Thousands paid obeisance on  first day | Sikh24.com

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੋਸਟਰ ਵੀ ਜਾਰੀ ਕਰ ਦਿੱਤੇ ਗਏ ਹਨ, ਜੋ ਵੱਖ-ਵੱਖ ਥਾਵਾਂ ’ਤੇ ਚਿਪਕਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਹੋਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਇਹ ਵੀ ਧਿਆਨ ਰਖਿਆ ਜਾਵੇਗਾ।श्री फतेहगढ़ साहिब शहीदी जोड़ मेला, आज निकाला गया विशाल नगर कीर्तन

Related Post