ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕ

By  Ravinder Singh June 29th 2022 02:30 PM

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਅਤੇ ਪ੍ਰਸ਼ੰਸਕ ਅਜੇ ਵੀ ਇਨਸਾਫ ਦੀ ਉਡੀਕ ਵਿੱਚ ਹਨ। ਸਰਗਨਾ ਗੋਲਡੀ ਬਰਾੜ ਸਣੇ ਕਈ ਸ਼ਾਰਪ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਮਹੀਨਾ ਬੀਤਣ ਦੇ ਬਾਵਜੂਦ ਪੁਲਿਸ ਕਾਤਲਾਂ ਤੱਕ ਨਹੀਂ ਪਹੁੰਚ ਸਕੀ। ਹਾਲਾਂਕਿ ਪੁਲਿਸ ਦੀ ਤਫਤੀਸ਼ ਜਾਰੀ ਹੈ ਪਰ ਇਸ ਮਾਮਲੇ 'ਚ ਹੁਣ ਤੱਕ ਸਿਰਫ਼ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਜਗਰੂਪ ਰੂਪਾ ਮਨੂੰ ਖੁੱਸਾ ਸਮੇਤ ਬਾਕੀ ਹਮਲਾਵਰ ਅਜੇ ਫ਼ਰਾਰ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕਹਾਲਾਂਕਿ ਇਸ ਮਾਮਲੇ 'ਚ ਹੁਣ ਤੱਕ ਕਰੀਬ 13 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਸੀਆਈਏ ਨੂੰ ਖਰੜ ਲਿਆ ਕੇ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਪਿਛਲੇ ਸਾਲ ਅੰਮ੍ਰਿਤਸਰ ਵਿੱਚ ਹੋਏ ਕਤਲ ਕਾਂਡ ਸਬੰਧੀ ਵੀ ਇੱਥੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਦੀ ਪੁੱਛਗਿੱਛ 'ਚ ਸਿੱਧੂ ਕਤਲਕਾਂਡ ਤੋਂ ਇਲਾਵਾ ਹੋਰ ਵੀ ਕਈ ਫਿਰੌਤੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਕਿਵੇਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ 'ਚ ਫਿਰੌਤੀ ਦਾ ਕੰਮ ਹੁੰਦਾ ਸੀ, ਕਿਵੇਂ ਕਰੋੜਾਂ ਰੁਪਏ ਇਕੱਠੇ ਕਰ ਕੇ ਹਥਿਆਰ ਵੀ ਖ਼ਰੀਦੇ ਜਾਂਦੇ ਸਨ। ਇਸ ਦਾ ਖ਼ੁਲਾਸਾ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ 'ਚ ਕੀਤਾ ਹੈ। ਲਾਰੈਂਸ ਤੋਂ ਪੁੱਛਗਿੱਛ 'ਚ ਸਤਬੀਰ ਨਾਂ ਦੇ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ, ਜੋ ਲਾਰੈਂਸ ਨੂੰ ਇਕ ਵੱਡੇ ਕਾਰੋਬਾਰੀ ਦਾ ਨੰਬਰ ਦਿੰਦਾ ਸੀ ਤੇ ਫਿਰ ਉਸ ਤੋਂ ਪੈਸੇ ਵਸੂਲਦਾ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕਸਤਵੀਰ ਵੀ ਅਬੋਹਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ ਲਾਰੈਂਸ ਵੀ ਅਬੋਹਰ ਦਾ ਵਸਨੀਕ ਹੈ। ਸੂਤਰਾਂ ਮੁਤਾਬਿਕ ਲਾਰੈਂਸ ਨੇ ਜੇਲ੍ਹ ਤੋਂ ਹੀ ਲਈ ਕਰੋੜਾਂ ਰੁਪਏ ਦੀ ਰੰਗਦਾਰੀ ਲਈ ਹੈ। 5 ਸਾਲਾਂ 'ਚ 25 ਕਾਰੋਬਾਰੀਆਂ ਤੋਂ 4 ਕਰੋੜ ਹੜੱਪੇ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਰੰਗਦਾਰੀ ਦੇ ਪੈਸਿਆਂ ਨਾਲ ਹੀ ਲਾਰੈਂਸ ਗੈਂਗ ਨੇ ਆਧੁਨਿਕ ਹਥਿਆਰ ਖਰੀਦੇ। ਜੇਲ੍ਹ 'ਚ ਸਾਰੀਆਂ ਸਹੂਲਤਾਂ ਜੁਟਾਈਆਂ। ਕੈਨੇਡਾ 'ਚ ਗੋਲਡੀ ਬਰਾੜ ਨੂੰ ਵੀ ਕਾਫ਼ੀ ਪੈਸੇ ਭੇਜੇ। ਲਾਰੈਂਸ ਨੇ ਪੁਲਿਸ ਨੂੰ ਆਪਣੇ ਨੈੱਟਵਰਕ ਦੀ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਦੁਕਾਨਦਾਰ ਨੂੰ ਤਲਵਾਰ ਨਾਲ ਜ਼ਖਮੀ ਕਰ ਲੁਟੇਰੇ ਬਾਈਕ ਤੇ ਨਗਦੀ ਲੈ ਫਰਾਰ

Related Post