Thu, Oct 1, 2026
Whatsapp

ਦੁਕਾਨਦਾਰ ਨੂੰ ਤਲਵਾਰ ਨਾਲ ਜ਼ਖਮੀ ਕਰ ਲੁਟੇਰੇ ਬਾਈਕ ਤੇ ਨਗਦੀ ਲੈ ਫਰਾਰ

Reported by:  PTC News Desk  Edited by:  Jasmeet Singh -- June 29th 2022 12:44 PM
ਦੁਕਾਨਦਾਰ ਨੂੰ ਤਲਵਾਰ ਨਾਲ ਜ਼ਖਮੀ ਕਰ ਲੁਟੇਰੇ ਬਾਈਕ ਤੇ ਨਗਦੀ ਲੈ ਫਰਾਰ

ਦੁਕਾਨਦਾਰ ਨੂੰ ਤਲਵਾਰ ਨਾਲ ਜ਼ਖਮੀ ਕਰ ਲੁਟੇਰੇ ਬਾਈਕ ਤੇ ਨਗਦੀ ਲੈ ਫਰਾਰ

ਲੁਧਿਆਣਾ, 29 ਜੂਨ: ਮੰਗਲਵਾਰ ਸਵੇਰੇ 5 ਵਜੇ ਤਿੰਨ ਲੁਟੇਰਿਆਂ ਨੇ ਸਿਵਲ ਸਿਟੀ ਇਲਾਕੇ 'ਚ ਬਾਈਕ 'ਤੇ ਜਾ ਰਹੇ ਇਕ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬਾਈਕ ਅਤੇ ਨਕਦੀ ਲੁੱਟ ਲਈ। ਇਹ ਵੀ ਪੜ੍ਹੋ : ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ, ਪੰਜਾਬ ਦੇ ਡੀਜੀਪੀ ਦੀ ਫੋਟੋ ਦੀ ਕੀਤੀ ਗਲਤ ਵਰਤੋਂ ਪੀੜਤ ਵੱਲੋਂ ਇਸ ਬਾਬਤ ਪੁਲਿਸ ਨੂੰ ਸੂਚਿਤ ਕਰਨ ਮਗਰੋਂ ਥਾਣਾ ਹੈਬੋਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਾ ਵਿਚ ਵੀ ਰਿਕਾਰਡ ਹੋ ਗਈ। ਪੀੜਤ ਮੁਤਾਬਕ ਉਹ ਗੋਲਗੱਪੇ ਦੀ ਦੁਕਾਨ ਚਲਾਉਂਦਾ ਹੈ ਅਤੇ ਸਵੇਰੇ ਬਜ਼ਾਰ ਤੋਂ ਆਲੂ ਲੈਣ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਸਿਵਲ ਸਿਟੀ ਚਿੱਟੀ ਕਲੋਨੀ ਨੇੜੇ ਪਹੁੰਚਿਆ ਤਾਂ ਤਿੰਨ ਬਾਈਕ ਸਵਾਰਾਂ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਹ ਵੀ ਪੜ੍ਹੋ : Corona Updates: ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ 202 ਨਵੇਂ ਮਰੀਜ਼ ਆਏ ਸਾਹਮਣੇ ਜਿਸ ਕਾਰਨ ਉਸਦੀ ਬਾਈਕ ਕੰਧ ਨਾਲ ਟਕਰਾ ਗਈ ਤੇ ਇਸ ਤੋਂ ਬਾਅਦ ਤਿੰਨਾਂ ਨੇ ਉਸ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਇਕ ਲੁਟੇਰਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ, ਜਦਕਿ ਦੂਜਾ ਲੁਟੇਰਾ ਉਸਦੀ ਜੇਬ ਵਿਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK