ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ

By  Ravinder Singh August 12th 2022 10:01 AM -- Updated: August 12th 2022 06:23 PM

ਚੰਡੀਗੜ੍ਹ : ਪੰਜਾਬ ਦੇ ਉੱਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਸੈਕਟਰ-11, ਚੰਡੀਗੜ੍ਹ ਸਥਿਤ ਘਰ ਵਿੱਚ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਇਸ ਦੇ ਨਾਲ ਹੀ ਪੰਜਾਬ ਦੀ ਇਤਿਹਾਸਕਾਰੀ ਵਿੱਚ ਇੱਕ ਯੁੱਗ ਦੀ ਸਮਾਪਤੀ ਹੋ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰੋ. ਗਰੇਵਾਲ ਨੇ 1963 ਵਿੱਚ ਲੰਡਨ ਯੂਨੀਵਰਸਿਟੀ ਤੋਂ ਮੱਧਕਾਲੀ ਭਾਰਤ 'ਤੇ ਬ੍ਰਿਟਿਸ਼ ਇਤਿਹਾਸਿਕ ਲੇਖਣ ਦੇ ਥੀਸਿਸ ਲਈ ਇਤਿਹਾਸ ਵਿੱਚ ਪੀਐਚਡੀ ਪ੍ਰਾਪਤ ਕੀਤੀ। ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ1960 ਤੋਂ ਬਾਅਦ ਪ੍ਰੋ. ਗਰੇਵਾਲ ਨੇ ਪੰਜਾਬ ਵਿੱਚ ਨਵੀਂ ਤਰ੍ਹਾਂ ਦੀ ਇਤਿਹਾਸਕਾਰੀ ਦਾ ਮੁੱਢ ਬੰਨ੍ਹਿਆ ਅਤੇ ਮੱਧਕਾਲੀਨ ਭਾਰਤ, ਪੰਜਾਬ ਤੇ ਸਿੱਖਾਂ ਦੇ ਇਤਿਹਾਸ ਬਾਰੇ ਯਾਦਗਾਰੀ ਖੋਜ ਕਾਰਜ ਕੀਤਾ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਲੀਹਾਂ ਪਾਈਆਂ ਤੇ ਵਿਸ਼ਵ ਪੱਧਰ ਦਾ ਇਤਿਹਾਸ ਲੇਖਣ ਕੀਤਾ। ਇਤਿਹਾਸਕਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ, ਉਨ੍ਹਾਂ ਨੂੰ 1984 ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤਉਹ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ 'ਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਰਹੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਬਾਨੀ ਸਨ ਤੇ ਬਾਅਦ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਉਹ ਸ਼ਿਮਲਾ ਦੀ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਤੇ ਬਾਅਦ 'ਚ ਇਸ ਦੇ ਚੇਅਰਮੈਨ ਬਣੇ।  

Koo App
ਵੱਖ-ਵੱਖ ਸਾਹਿਤਕਾਰਾਂ ਨੇ ਪ੍ਰੋ. ਗਰੇਵਾਲ ਦੇ ਦੇਹਾਂਤ ਉਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਵਾਜਿਆ। ਪ੍ਰੋ. ਗਰੇਵਾਲ ਨੇ 40 ਕਿਤਾਬਾਂ ਤੇ 100 ਤੋਂ ਵੱਧ ਖੋਜ ਪੱਤਰ ਲਿਖੇ। ਉਨ੍ਹਾਂ ਨੂੰ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਤੋਂ ਸਨਮਾਨ ਵੀ ਹਾਸਲ ਹੋਏ। ਉਨ੍ਹਾਂ ਆਪਣੀ ਪੀਐੱਚਡੀ ਯੂਨੀਵਰਸਿਟੀ ਆਫ ਲੰਡਨ ਤੋਂ ਕੀਤੀ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਇਹ ਵੀ ਪੜ੍ਹੋ : ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀ

Related Post