ਕਸ਼ਮੀਰ : ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ ,ਸੈਨਾ ਦਾ ਅਫ਼ਸਰ ਸ਼ਹੀਦ ਅਤੇ 1 ਮਹਿਲਾ ਦੀ ਮੌਤ

By  Shanker Badra December 26th 2019 01:33 PM -- Updated: December 26th 2019 01:35 PM

ਕਸ਼ਮੀਰ : ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ ,ਸੈਨਾ ਦਾ ਅਫ਼ਸਰ ਸ਼ਹੀਦ ਅਤੇ 1 ਮਹਿਲਾ ਦੀ ਮੌਤ:ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਕੋਲ ਪਾਕਿਸਤਾਨੀ ਫ਼ੌਜ ਨੇ ਬੁੱਧਵਾਰ ਨੂੰ ਭਾਰੀ ਗੋਲੀਬਾਰੀ ਕੀਤੀ ਹੈ। ਓਥੇ ਪਾਕਿਸਤਾਨੀ ਫ਼ੌਜ ਵੱਲੋਂ ਫ਼ੌਜੀ ਚੌਕੀਆਂ ਦੇ ਨਾਲ ਹੀ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। [caption id="attachment_373154" align="aligncenter" width="300"]Pakistan firing in Uri sector , one Army officer And civilian killed ਕਸ਼ਮੀਰ : ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ ,ਸੈਨਾ ਦਾ ਅਫ਼ਸਰ ਸ਼ਹੀਦ ਅਤੇ 1 ਮਹਿਲਾ ਦੀ ਮੌਤ[/caption] ਇਸ ਗੋਲੀਬਾਰੀਵਿਚ ਭਾਰਤੀ ਸੈਨਾ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਹੈ ਅਤੇ ਇੱਕ ਔਰਤ ਦੀ ਮੌਤ ਹੋ ਗਈ ਸੀ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਨਸੀਮਾ ਬੇਗਮ (22) ਵਜੋਂ ਹੋਈ ਹੈ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵੱਲੋਂ ਸਵੇਰ ਤੋਂ ਹੀ ਫਾਇਰਿੰਗ ਕੀਤੀ ਜਾ ਰਹੀ ਸੀ। [caption id="attachment_373153" align="aligncenter" width="300"]Pakistan firing in Uri sector , one Army officer And civilian killed ਕਸ਼ਮੀਰ : ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ ,ਸੈਨਾ ਦਾ ਅਫ਼ਸਰ ਸ਼ਹੀਦ ਅਤੇ 1 ਮਹਿਲਾ ਦੀ ਮੌਤ[/caption] ਦੱਸ ਦੇਈਏ ਕਿ ਭਾਰਤੀ ਫ਼ੌਜ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਇਸ ਵਿੱਚ ਪਾਕਿਸਤਾਨ ਦੀਆਂ 2 ਤੋਂ 3 ਚੌਕੀਆਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਪਾਕਿਸਤਾਨੀ ਫ਼ੌਜ ਵੱਲੋਂ ਬੁੱਧਵਾਰ ਸਵੇਰ ਤੋਂ ਉੜੀ ਸੈਕਟਰ ਵਿੱਚ ਸਿਲੀਕੁਟ, ਹਥਲੰਗਾ, ਮੋਥਲ, ਸੋਵਰਾ, ਬਾਲਕੋਟ, ਚੁਰੰਡਾ ਅਤੇ ਨੇੜੇ-ਤੇੜੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਗਈ ਸੀ। -PTCNews

Related Post