ਪਾਕਿਸਤਾਨ ਦੇ ਮਿੱਤਰ ਹੀ ਸਰਜ੍ਰੀਕਲ ਸਟਰਾਈਕਾਂ ਦਾ ਮੰਗਦੇ ਨੇ ਹਿਸਾਬ :ਪਰਮਿੰਦਰ ਸਿੰਘ ਬਰਾੜ

By  Shanker Badra March 6th 2019 06:14 PM -- Updated: March 6th 2019 06:17 PM

ਪਾਕਿਸਤਾਨ ਦੇ ਮਿੱਤਰ ਹੀ ਸਰਜ੍ਰੀਕਲ ਸਟਰਾਈਕਾਂ ਦਾ ਮੰਗਦੇ ਨੇ ਹਿਸਾਬ :ਪਰਮਿੰਦਰ ਸਿੰਘ ਬਰਾੜ:ਫਤਿਹਗੜ੍ਹ ਸਾਹਿਬ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਸ ਦ੍ਰਿੜਤਾ ਤੇ ਇੱਛਾ ਸ਼ਕਤੀ ਨਾਲ ਅੱਤਵਾਦ ਅਤੇ ਅੱਤਵਾਦ ਦੀਆਂ ਹਿਮਾਇਤੀ ਤਾਕਤਾਂ ਵਿਰੁੱਧ ਕਦਮ ਚੁੱਕੇ ਜਾ ਰਹੇ ਹਨ ਉਸ ਨਾਲ ਭਾਰਤ ਦੀ ਕੌਮਾਂਤਰੀ ਪੱਧਰ ਉੱਤੇ ਤਾਕਤਵਰ ਦੇਸ਼ ਵਜੋਂ ਪਹਿਚਾਣ ਬਣੀ ਹੈ।ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਵੱਲੋਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ 'ਚ ਵਿਦਿਆਰਥੀਆਂ ਦੀ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਾਂਗਰਸ ਦੇ ਜੋ ਸਿਆਸੀ ਨੇਤਾ ਪਾਕਿਸਤਾਨ ਦੇ ਮਿੱਤਰ ਤੇ ਹਿਮਾਇਤੀ ਹਨ ਹਨ ਉਹੀ ਨੇਤਾ ਸਰਜ੍ਰੀਕਲ ਸਟਰਾਈਕਾਂ ਦੀਆਂ ਕਾਰਵਾਈਆਂ ਦੇ ਨਤੀਜਿਆਂ ਦਾ ਹਿਸਾਬ ਮੰਗਦੇ ਹਨ।ਅਜਿਹੇ ਨੇਤਾਵਾਂ ਦੀਆਂ ਸਿਆਸੀ ਸਰਗਰਮੀਆਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੀਆਂ ਹਨ ਇਨ੍ਹਾਂ ਨੇਤਾਵਾਂ ਦੀ ਹੁਣ ਖੁੰਬ ਠੱਪਣੀ ਜਰੂਰੀ ਬਣ ਗਿਆ ਹੈ।

Pakistan Friends Surgical strikes Demand Accounting :Parminder Singh Brar ਪਾਕਿਸਤਾਨ ਦੇ ਮਿੱਤਰ ਹੀ ਸਰਜ੍ਰੀਕਲ ਸਟਰਾਈਕਾਂ ਦਾ ਮੰਗਦੇ ਨੇ ਹਿਸਾਬ : ਪਰਮਿੰਦਰ ਸਿੰਘ ਬਰਾੜ

ਇਸ ਮੌਕੇ ਬਰਾੜ ਨੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਚੋਣ ਮੈਨੀਫੈਸਟੋ ਰੱਦੀ ਦੀ ਟੋਕਰੀ 'ਚ ਸੁੱਟ ਕੇ ਡਾਂਗ ਚੁੱਕੀ ਹੋਈ ਹੈ ਜੋ ਵੀ ਚੋਣ ਮੈਨੀਫੈਸਟੋ ਦੇ ਵਾਆਦਿਆਂ ਦੀ ਗੱਲ ਕਰਦਾ ਹੈ ਉਸ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ।ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਵਿਰੁੱਧ ਸ਼ੰਘਰਸ਼ ਕਰਨ ਲਈ ਸੜਕਾਂ ਉੱਤੇ ਉਤਰਿਆ ਹੋਇਆ ਹੈ ਕੋਈ ਵੀ ਵਰਗ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ।ਬਰਾੜ ਨੇ ਕਾਂਗਰਸ ਸਰਕਾਰ ਦੇ ਕੰਮਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾਲ ਤੁਲਨਾ ਕਰਦਿਆਂ ਕਿਹਾ ਸਾਡੀਆਂ ਸਰਕਾਰਾਂ ਨੇ ਹਰ ਖੇਤਰ 'ਚ ਕਾਂਗਰਸ ਨਾਲੋਂ ਦਸ ਦਸ ਗੁਣਾਂ ਕੰਮ ਕੀਤੇ ਹਨ।ਸਿਖਿਆ ਖੇਤਰ 'ਚ ਅਕਾਲੀ ਸਰਕਾਰ ਮੌਕੇ 50 ਹਜਾਰ ਕ੍ਰੋੜ ਖਰਚ ਕਰਕੇ15 ਨਵੀਆਂ ਯੂਨੀਵਰਸਿਟੀਆਂ,34 ਡਿਗਰੀ ਕਾਲਜ,192 ਸਕਿੱਲ ਡਿਵੈਲਪਮੈਂਟ ਕੇਂਦਰ,17 ਮੈਰੀਟੋਰੀਅਸ ਸਕੂਲਾਂ ਸਮੇਤ ਕੌਮੀ ਪੱਧਰ ਦੇ ਤਕਨੀਕੀ ਤੇ ਮੈਨੇਜਮੈਂਟ ਕਾਲਜਾਂ ਦੀ ਸਥਾਪਨਾ ਕਰਕੇ ਪੰਜਾਬ ਨੂੰ ਸਿਖਿਆ ਖੇਤਰ 'ਚ ਦੇਸ਼ ਦਾ ਮੋਹਰੀ ਸੂਬਾ ਬਣਾਇਆ।ਕਾਂਗਰਸ ਸਰਕਾਰ ਨੇ ਸਿਖਿਆ ਨਾਲ ਸੰਬੰਧਿਤ ਆਪਣੇ 41 ਚੋਣ ਵਾਆਦਿਆਂ ਚੋਂ ਇੱਕ ਵੀ ਪੂਰਾ ਨਹੀਂ ਕੀਤਾ ਜਦੋਂ ਕਿ ਸਰਕਾਰ ਦੇ ਤਿੰਨ ਬਜਟ ਲੰਘ ਗਏ ਹਨ ਬਾਕੀ ਸਿਰਫ ਦੋ ਬਜਟ ਬਕਾਇਆ ਹੈ

Pakistan Friends Surgical strikes Demand Accounting :Parminder Singh Brar ਪਾਕਿਸਤਾਨ ਦੇ ਮਿੱਤਰ ਹੀ ਸਰਜ੍ਰੀਕਲ ਸਟਰਾਈਕਾਂ ਦਾ ਮੰਗਦੇ ਨੇ ਹਿਸਾਬ : ਪਰਮਿੰਦਰ ਸਿੰਘ ਬਰਾੜ

ਸੋਈ ਮਾਲਵਾ ਜੋਨ-3 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜ਼ਰ ਨੇ ਰੈਲੀ ਚ ਪਹੁੰਚੇ ਵਿਦਿਆਰਥੀਆਂ ਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਾਂਗਰਸ ਤੇ ਆਪ ਵਾਲਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮੁੱਦੇ ਉੱਤੇ ਬਦਨਾਮ ਕਰਕੇ ਸਿਆਸੀ ਤਾਕਤ ਤਾਂ ਹਾਸਿਲ ਕਰ ਲਈ ਪਰ ਚੋਣਾਂ ਤੋਂ ਬਾਆਦ ਦੋਨਾਂ ਹੀ ਪਾਰਟੀਆਂ ਨੇ ਨੌਜਵਾਨਾਂ ਦੇ ਮਸਲਿਆਂ ਤੇ ਮੁੱਦਿਆਂ ਤੋਂ ਦੂਰੀ ਬਣਾ ਲਈ ਹੈ।ਨੌਜਵਾਨਾਂ ਵੱਲੋਂ ਇਨ੍ਹਾਂ ਧੋਖੇਬਾਜ਼ ਪਾਰਟੀਆਂ ਨੂੰ ਢੁਕਵਾਂ ਜਵਾਬ ਲੋਕ ਸਭਾ ਚੋਣਾਂ ਚ ਦਿੱਤਾ ਜਾਵੇਗਾ।

Pakistan Friends Surgical strikes Demand Accounting :Parminder Singh Brar ਪਾਕਿਸਤਾਨ ਦੇ ਮਿੱਤਰ ਹੀ ਸਰਜ੍ਰੀਕਲ ਸਟਰਾਈਕਾਂ ਦਾ ਮੰਗਦੇ ਨੇ ਹਿਸਾਬ : ਪਰਮਿੰਦਰ ਸਿੰਘ ਬਰਾੜ

ਇਸ ਮੌਕੇ ਅਵਤਾਰ ਸਿੰਘ ਤਾਰੀ,ਹਰਮਨਦੀਪ ਸਿੰਘ, ਰੂਬਲ ਸਿੰਘ ਰੋਪੜ,ਜਸ਼ਕਰਨ ਸਿੰਘ, ਦਵਿੰਦਰ ਸਿੰਘ,ਸੁਖਬੀਰ ਸਿੰਘ ਬਠਲਾਣਾ,ਹਰਪ੍ਰੀਤ ਸਿੰਘ ਰਿੱਚੀ,ਸਿਮਰਨ ਸਿੰਘ ਟਿਵਾਣਾ,ਪ੍ਰਧਾਨ ਮਾਤਾ ਗੁਜਰੀ ਕਾਲਜ,ਗੁਰਮੇਲ ਸਿੰਘ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ,ਜਸਨ ਸਿੰਘ, ਵਰਿੰਦਰ ਸਿੰਘ ਢਿੱਲੋਂ,ਗੁਰਸ਼ਰਨ ਸਿੰਘ ਬਾਜਵਾ, ਕਰਨਵੀਰ ਸਿੰਘ ਕ੍ਰਾਂਤੀ ਸਿਮਰਨ ਸਿੰਘ ਆਦਿ ਆਗੂ ਹਾਜ਼ਿਰ ਸਨ।

-PTCNews

Related Post