ਪਾਕਿਸਥਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥਿਆਂ 'ਤੇ ਪਾਕਿਸਥਾਨ ਸਰਕਾਰ ਦਾ ਵੱਡਾ ਫ਼ੈਸਲਾ

By  Shanker Badra April 27th 2018 07:39 AM

ਪਾਕਿਸਥਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥਿਆਂ 'ਤੇ ਪਾਕਿਸਥਾਨ ਸਰਕਾਰ ਦਾ ਵੱਡਾ ਫ਼ੈਸਲਾ:ਹੁਣ ਹੋਰਨਾਂ ਧਰਮਾਂ ਦੇ ਲੋਕ ਪਾਕਿਸਤਾਨ 'ਚ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਜਥੇ ਨਾਲ ਨਹੀਂ ਜਾ ਸਕਣਗੇ।Pakistan Gardens Darshan Going Sikh Jatha Pakistan Govt of Pakistan Big Decisionਪਾਕਿਸਤਾਨ ਸਰਕਾਰ ਨੇ ਸਿੱਖ ਜਥਿਆਂ ਨਾਲ ਹਿੰਦੂ,ਮੁਸਲਮਾਨ ਤੇ ਕ੍ਰਿਸਚਿਨ ਭਾਈਚਾਰੇ ਦੇ ਲੋਕਾਂ ਦੇ ਜਾਣ ‘ਤੇ ਰੋਕ ਲਾ ਦਿੱਤੀ ਹੈ।ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਜਥੇ ਵਿਚੋਂ ਗ਼ਾਇਬ ਹੋਏ ਸ਼ਰਧਾਲੂ ਕਿਰਨ ਬਾਲਾ ਅਤੇ ਅਮਰਜੀਤ ਸਿੰਘ ਦੇ ਮਾਮਲੇ ਤੋਂ ਬਾਅਦ ਪਾਕਿਸਥਾਨ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ। Pakistan Gardens Darshan Going Sikh Jatha Pakistan Govt of Pakistan Big Decisionਨਵੇਂ ਹੁਕਮਾਂ ਮੁਤਾਬਕ ਹੋਰਨਾਂ ਧਰਮਾਂ ਦੇ ਲੋਕ ਪਾਕਿਸਤਾਨ ਵਿੱਚ ਆਪਣੇ ਧਾਰਮਿਕ ਤਿਓਹਾਰਾਂ ਦੌਰਾਨ ਹੀ ਆ ਸਕਣਗੇ।ਵਕਫ਼ ਬੋਰਡ ਦੇ ਨਿਰਦੇਸ਼ਕ ਇਮਰਾਨ ਗੋਂਦਾਲ ਮੁਤਾਬਕ ਹੁਣ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਸੂਚੀ ਬੋਰਡ ਕੋਲ ਆਉਣ ਦੀ ਥਾਂ ਸਿੱਧਾ ਮੰਤਰਾਲੇ ਕੋਲ ਜਾਵੇਗੀ।Pakistan Gardens Darshan Going Sikh Jatha Pakistan Govt of Pakistan Big Decisionਅਜਿਹਾ ਹੋਣ ਨਾਲ ਪਾਕਿਸਤਾਨ ਵੱਲੋਂ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਹੋਰ ਸਖ਼ਤ ਹੋ ਜਾਵੇਗੀ।ਇਹ ਫ਼ੈਸਲਾ ਇਵੈਕੂਈ ਟਰੱਸਟ ਵੱਲੋਂ ਲਿਆ ਗਿਆ ਹੈ। -PTCNews

Related Post