ਇੱਕ ਵਿਆਹੁਤਾ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ 3 ਪੁਲਿਸ ਅਧਿਕਾਰੀਆਂ ਨੇ ਗਵਾ ਲਈ ਨੌਕਰੀ

By  Shanker Badra March 12th 2019 04:19 PM

ਇੱਕ ਵਿਆਹੁਤਾ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ 3 ਪੁਲਿਸ ਅਧਿਕਾਰੀਆਂ ਨੇ ਗਵਾ ਲਈ ਨੌਕਰੀ:ਪਾਕਿਸਤਾਨ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਦੋਸ਼ ਲੱਗਾ ਹੈ ਕਿ ਇਹ ਇਕ ਵਿਆਹੁਤਾ ਜੋੜੇ ਨੂੰ ਤੰਗ ਪਰੇਸ਼ਾਨ ਕਰਦੇ ਸਨ।ਜਿਸ ਤੋਂ ਬਾਅਦ ਕਰਾਚੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। [caption id="attachment_268423" align="aligncenter" width="300"]Pakistan Karachi 3 Police Officer suspend
ਇੱਕ ਵਿਆਹੁਤਾ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ 3 ਪੁਲਿਸ ਅਧਿਕਾਰੀਆਂ ਨੇ ਗਵਾ ਲਈ ਨੌਕਰੀ[/caption] ਜਾਣਕਾਰੀ ਅਨੁਸਾਰ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਸਮੁੰਦਰ ਕਿਨਾਰੇ ਸੈਰ ਕਰਨ ਆਏ ਇਕ ਵਿਆਹੁਤਾ ਜੋੜੇ ਨੂੰ ਪਰੇਸ਼ਾਨ ਕੀਤਾ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਸੀ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। [caption id="attachment_268425" align="aligncenter" width="300"]Pakistan Karachi 3 Police Officer suspend
ਇੱਕ ਵਿਆਹੁਤਾ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ 3 ਪੁਲਿਸ ਅਧਿਕਾਰੀਆਂ ਨੇ ਗਵਾ ਲਈ ਨੌਕਰੀ[/caption] ਜਿਸ ਵਿੱਚ ਇੰਸਪੈਕਟਰ ਅਹਿਮਦ ਖਾਨ, ਕੁਰਬਾਨ ਅਲੀ ਅਤੇ ਜ਼ਾਹਿਦ ਅਲੀ ਨੂੰ ਜੋੜੇ ਨਾਲ ਦੁਰਵਿਵਹਾਰ ਕਰਨ ਅਤੇ ਪੈਸੇ ਲੈਣ ਦੇ ਮਾਮਲੇ ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। [caption id="attachment_268426" align="aligncenter" width="300"]Pakistan Karachi 3 Police Officer suspend
ਇੱਕ ਵਿਆਹੁਤਾ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ 3 ਪੁਲਿਸ ਅਧਿਕਾਰੀਆਂ ਨੇ ਗਵਾ ਲਈ ਨੌਕਰੀ[/caption] ਜ਼ਿਕਰਯੋਗ ਹੈ ਕਿ ਇਸ ਤੋਂ ਕੁੱਝ ਮਹੀਨੇ ਪਹਿਲਾਂ ਅਕਤੂਬਰ ਵਿਚ ਕਰਾਚੀ ਪੁਲਿਸ ਨੇ ਚਿਤਾਵਨੀ ਦਿੱਤੀ ਸੀ ਕਿ ਜੋ ਅਧਿਕਾਰੀ ਜੋੜਿਆਂ ਨੂੰ ਪਰੇਸ਼ਾਨ ਕਰਨਗੇ ਅਤੇ ਉਨ੍ਹਾਂ ਤੋਂ ਵਿਆਹ ਦਾ ਸਰਟੀਫਿਕੇਟ ਮੰਗਦੇ ਹੋਏ ਪਾਏ ਜਾਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਜੰਮੂ-ਕਸ਼ਮੀਰ ‘ਚ ਪੁਲਿਸ ਨੇ ਸੁਰੱਖਿਆ ਗਾਰਡ ਕੋਲੋਂ ਹਥਿਆਰ ਖੋਹਣ ਵਾਲੇ 2 ਵਿਅਕਤੀਆਂ ਨੂੰ ਕੀਤਾ ਕਾਬੂ -PTCNews

Related Post