ਪਾਕਿਸਤਾਨ 'ਚ ਸੀਨੀਅਰ ਮਹਿਲਾ ਪੱਤਰਕਾਰ 'ਤੇ ਹੋਇਆ ਜਾਨਲੇਵਾ ਹਮਲਾ

By  Jagroop Kaur June 8th 2021 07:58 PM -- Updated: June 8th 2021 07:59 PM

ਪਾਕਿਸਤਾਨ 'ਚ ਹਿੰਦੂ ਪੱਤਰਕਾਰ ਅਜੇ ਕੁਮਾਰ ਦੀ ਹੱਤਿਆ, ਆਸਾਦ ਤੂਰ ਨੂੰ ਜ਼ਖ਼ਮੀ ਕਰਨ ਸਮੇਤ ਕੁਝ ਹੋਰ ਪੱਤਰਕਾਰਾਂ 'ਤੇ ਹਮਲੇ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਹੈ ਕਿ ਇਕ ਮਹਿਲਾ ਪੱਤਰਕਾਰ, ਜੋ ਕਿ ਪੰਜਾਬ ਵਿਧਾਨ ਸਭਾ ਦੀ ਇਕ ਮੈਂਬਰ ਵੀ ਹੈ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ ਮ ਇਸ ਘਟਨਾ ਤੋਂ ਬਾਅਦ ਪਾਕਿਸਤਾਨ 'ਚ ਪੱਤਰਕਾਰਾਂ ਵਿਚ ਰੋਸ ਅਤੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ।MPA Jugnu Mohsin's convoy attacked by armed assailants in Okara - Pakistan  - DAWN.COM ਜਿਸ ਮਹਿਲਾ ਪੱਤਰਕਾਰ 'ਤੇ ਹਮਲਾ ਹੋਇਆ ਹੈ, ਉਸ ਦੀ ਪਛਾਣ ਸੈਯਦਾ ਮਿਆਮਤ ਮੋਹਸਿਨ ਨਿਵਾਸੀ ਲਾਹੌਰ ਵਜੋਂ ਹੋਈ ਹੈ। ਉਹ ਜੁਗਨੂੰ ਮੋਹਸਿਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਉਹ ਮਸ਼ਹੂਰ ਪੱਤਰਕਾਰ ਨਜ਼ਮ ਸੇਠੀ ਦੀ ਪਤਨੀ ਹੈ।पाकिस्तान में प्रसिद्ध पत्रकार की पत्नी राजनेता सैयदा मोहसिन पर जानलेवा  हमला - pakistan lawmaker jugnu mohsin attacked by unidentified gunmen ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪੱਤਰਕਾਰ ਸੈਯਦਾ ਮਿਆਮਤ ਮੋਹਸਿਨ ਉਕਰਾ ਹੁਜਰਾਂ ਇਲਾਕੇ ਤੋਂ ਰੈਲੀ ਨੂੰ ਸੰਬੋਧਨ ਕਰ ਕੇ ਵਾਪਸ ਲਾਹੌਰ ਆ ਰਹੀ ਸੀ ਤਾਂ ਰਸਤੇ 'ਚ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਜੁਗਨੂੰ ਮੋਹਸਿਨ ਦੀ ਕਾਰ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿਚ ਮੋਹਸਿਨ ਤਾਂ ਵਾਲ-ਵਾਲ ਬਚ ਗਈ ਪਰ ਉਸ ਦੇ ਨਾਲ ਬੈਠਾ ਇਕ ਵਿਅਕਤੀ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਪ੍ਰਾਪਤ ਕਰ ਕੇ ਇਕ ਦੋਸ਼ੀ ਦੀ ਪਛਾਣ ਮੁਹੰਮਦ ਯਸੀਨ ਦੇ ਰੂਪ 'ਚ ਕੀਤੀ ਅਤੇ ਹੋਰ ਦੀ ਪਛਾਣ ਨਹੀਂ ਹੋ ਸਕੀ। ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿੰਨਾ ਦੀ ਭਾਲ ਕੀਤੇ ਜਾਣ ਅਤੇ ਉਹਨਾਂ ਨੂੰ ਸਜ਼ਾ ਦਵਾਉਣ ਦੀ ਗੱਲ ਪੁਲਿਸ ਵੱਲੋਂ ਆਖੀ ਜਾ ਰਹੀ ਹੈ।

Related Post