ਪਾਕਿਸਤਾਨ ਦਾ ਨਾ 'ਪਾਕ' ਚਿਹਰਾ ਮੁੜ ਹੋਇਆ ਉਜਾਗਰ, ਪਾਕਿ PM ਦੇ ਸਲਾਹਕਾਰ ਨਾਲ ਦਿਸਿਆ ਗੋਪਾਲ ਚਾਵਲਾ

By  Jashan A July 29th 2019 02:02 PM

ਪਾਕਿਸਤਾਨ ਦਾ ਨਾ 'ਪਾਕ' ਚਿਹਰਾ ਮੁੜ ਹੋਇਆ ਉਜਾਗਰ, ਪਾਕਿ PM ਦੇ ਸਲਾਹਕਾਰ ਨਾਲ ਦਿਸਿਆ ਗੋਪਾਲ ਚਾਵਲਾ,ਨਵੀਂ ਦਿੱਲੀ: ਪਾਕਿਸਤਾਨ ਦਾ ਨਾ 'ਪਾਕ' ਚਿਹਰਾ ਮੁੜ ਉਜਾਗਰ ਹੋ ਗਿਆ ਹੈ। ਦਰਅਸਲ, ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਜਿਨ੍ਹਾਂ 'ਚ ਉਹ ਇਮਰਾਨ ਦੇ ਸਲਾਹਕਾਰ ਇਸ਼ਰਤ ਹੁਸ਼ੈਨ ਨਾਲ ਦਿਖਾਈ ਦਿੱਤਾ। ਇਹਨਾਂ ਤਸਵੀਰਾਂ ਨੇ ਪਾਕਿਸਤਾਨ ਦੀ ਮੰਸ਼ਾ 'ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।

ਹੋਰ ਪੜ੍ਹੋ: ਵੈਸਟਇੰਡੀਜ਼ ਦੌਰੇ ਲਈ ਤਿਆਰੀ ਕਰਨ ਲੱਗੇ ਸ਼ਿਖਰ ਧਵਨ, ਦੇਖੋ ਪ੍ਰੈਕਟਿਸ ਦੀ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਵਿਰੋਧ 'ਤੇ ਪਾਕਿਤਸਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਵਲਾ ਨੂੰ ਲਾਂਭੇ ਕੀਤਾ ਗਿਆ ਸੀ। ਭਾਰਤ ਨੇ ਗੋਪਾਲ ਚਾਵਲਾ 'ਤੇ ਇਤਰਾਜ਼ ਪ੍ਰਗਟਾਇਆ ਸੀ।ਜਿਸ ਦੌਰਾਨ ਭਾਰਤ 14 ਜੁਲਾਈ ਤੋਂ ਪਹਿਲਾਂ ਹੋਣਵਾਲੀ ਮੀਟਿੰਗ ਵੀ ਰੱਦ ਕਰ ਦਿੱਤੀ ਸੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੋਪਾਲ ਚਾਵਲਾ ਕੱਟੜ ਤੋਰ 'ਤੇ ਖਾਲਿਸਤਾਨੀ ਪੱਖੀ ਅਤੇ ਭਾਰਤ ਵਿਰੋਧੀ ਹੈ ਤੇ ਉਸ ਨੂੰ ਅੱਤਵਾਦੀ ਹਾਫ਼ਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ।

-PTC News

Related Post