ਪਾਕਿਸਤਾਨ ਦੀ TikTok ਸਟਾਰ ਨੇ ਰੇਲ ਮੰਤਰੀ 'ਤੇ ਲਗਾਇਆ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ,ਵੀਡੀਓ ਵਾਇਰਲ

By  Shanker Badra December 28th 2019 04:28 PM

ਪਾਕਿਸਤਾਨ ਦੀ TikTok ਸਟਾਰ ਨੇ ਰੇਲ ਮੰਤਰੀ 'ਤੇ ਲਗਾਇਆ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ,ਵੀਡੀਓ ਵਾਇਰਲ:ਪਾਕਿਸਤਾਨ : ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਇਕ ਵਿਵਾਦ 'ਚ ਫਸ ਗਏ ਹਨ। ਪਾਕਿਸਤਾਨ ਦੀ ਟਿਕਟੋਕ ਸਟਾਰ ਹਰੀਮ ਸ਼ਾਹ ਨੇ ਸ਼ੇਖ ਰਸ਼ੀਦ 'ਤੇ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਾਇਆ ਹੈ। ਜਦੋਂਟਵਿਟਰ 'ਤੇ ਇਹ ਦੋਸ਼ ਲਗਾਉਣ ਤੋਂ ਬਾਅਦ ਗੱਲ ਵਧਦੀ ਵਿਖਾਈ ਦਿੱਤੀ ਤਾਂ ਹਰੀਮ ਨੇ ਸਬੰਧਤ ਪੋਸਟ ਤੇ ਵੀਡੀਓ ਨੂੰ ਡਿਲੀਟ ਕਰ ਦਿੱਤੀ ਹੈ। [caption id="attachment_373865" align="aligncenter" width="300"]Pakistan Railway Minister Video Call With TikTok Star Hareem Shah , Video Viral ਪਾਕਿਸਤਾਨ ਦੀ TikTok ਸਟਾਰ ਨੇ ਰੇਲ ਮੰਤਰੀ 'ਤੇ ਲਗਾਇਆ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ,ਵੀਡੀਓ ਵਾਇਰਲ[/caption] ਪਾਕਿਸਤਾਨੀ ਮੀਡੀਆ ਮੁਤਾਬਿਕ 'ਹਰੀਮ ਨੇ ਬੀਤੇ ਵੀਰਵਾਰ ਨੂੰ ਮੰਤਰੀ ਸ਼ੇਖ ਰਸ਼ੀਦ ਤੇ ਉਨ੍ਹਾਂ ਵਿਚਕਾਰ ਹੋਈ ਵੀਡੀਓ ਕਾਲ ਦਾ ਫੁਟੇਜ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ 'ਚ ਉਹ ਰਸ਼ੀਦ 'ਤੇ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਹਰੀਮ ਮੰਤਰੀ ਨੂੰ ਕਹਿ ਰਹੀ ਹੈ, 'ਤੁਸੀਂ ਮੇਰੀ ਗੱਲ ਸੁਣੋ, ਕੀ ਮੈਂ ਤੁਹਾਡੀ ਅੱਜ ਤਕ ਕੋਈ ਵੀ ਗੱਲ ਦੱਸੀ ਹੈ? ਫਿਰ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ?' [caption id="attachment_373866" align="aligncenter" width="300"]Pakistan Railway Minister Video Call With TikTok Star Hareem Shah , Video Viral ਪਾਕਿਸਤਾਨ ਦੀ TikTok ਸਟਾਰ ਨੇ ਰੇਲ ਮੰਤਰੀ 'ਤੇ ਲਗਾਇਆ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ,ਵੀਡੀਓ ਵਾਇਰਲ[/caption] ਇਸ 'ਤੇ ਰਸ਼ੀਦ ਕਹਿੰਦੇ ਹਨ, 'ਜੋ ਦਿਲ ਚਾਹੇ ਉਹ ਕਰੋ।' ਇਸ 'ਤੇ ਹਰੀਮ ਕਹਿੰਦੀ ਹੈ, 'ਇਸ ਗੱਲ ਨਾਲ ਤੁਹਾਡਾ ਕੀ ਮਤਲਬ ਹੈ? ਉਨ੍ਹਾਂ ਤਮਾਮ ਗੰਦੇ ਵੀਡੀਓ ਦਾ ਕੀ ਜੋ ਤੁਸੀਂ ਮੈਨੂੰ ਭੇਜੇ ਹਨ ? ਕੀ ਤੁਸੀਂ ਉਨ੍ਹਾਂ ਨੂੰ ਭੁੱਲ ਗਏ ਹੋ ?' ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਈ ਤੇ ਰਸ਼ੀਦ ਨੇ ਵੀਡੀਓ ਕਾਲ ਕੱਟ ਕਰ ਦਿੱਤੀ। ਮੰਤਰੀ 'ਤੇ ਦੋਸ਼ ਲਗਣ ਤੋਂ ਬਾਅਦ ਹਰੀਮ ਨੇ ਟਵੀਟ ਹੱਟਾ ਦਿੱਤਾ ਤੇ ਸਫਾਈ ਦਿੱਤੀ ਤੇ ਕਿਹਾ, 'ਉਨ੍ਹਾਂ ਦਾ ਇਰਾਦਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਹੈ। -PTCNews

Related Post