ਵੱਡੀ ਖ਼ਬਰ !  ਹੁਣ ਸਿਰਫ਼ ਭਾਰਤੀ ਸਿੱਖ ਸ਼ਰਧਾਲੂ ਹੀ ਪੰਜਾ ਸਾਹਿਬ ਵਿਖੇ ਮਨਾਉਣਗੇ ਵਿਸਾਖੀ ਦਾ ਦਿਹਾੜਾ 

By  Shanker Badra April 9th 2021 11:51 AM

ਅੰਮ੍ਰਿਤਸਰ : ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਵਿਸਾਖੀ ਮੌਕੇ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਪਰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਦਾ ਵੱਡਾ ਫੈਸਲਾ ਆਇਆ ਹੈ। ਵਿਸਾਖੀ ਮੌਕੇ ਪਾਕਿ ਸਿੱਖ ਭਾਈਚਾਰੇ ਦੇ ਗੁਰੂਦੁਆਰਾ ਪੰਜਾ ਸਾਹਿਬ ਜਾਣ 'ਤੇ ਰੋਕ ਲਾਈ ਗਈ ਹੈ।

Pakistan Sikh community ban from visiting Gurdwara Panja Sahib on Baisakhi ਵੱਡੀ ਖ਼ਬਰ !  ਹੁਣ ਸਿਰਫ਼ ਭਾਰਤੀ ਸਿੱਖ ਸ਼ਰਧਾਲੂ ਹੀ ਪੰਜਾ ਸਾਹਿਬ ਵਿਖੇ ਮਨਾਉਣਗੇ ਵਿਸਾਖੀ ਦਾ ਦਿਹਾੜਾ

ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ

ਇਸ ਸਬੰਧੀ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਜਾਰੀ ਕੀਤੀ ਹੈ। ਪਾਕਿਸਤਾਨ 'ਚ ਕੋਵਿਡ-19 ਦੀ ਤੀਸਰੀ ਲਹਿਰ ਦੇ ਤੇਜ਼ ਹੋ ਰਹੇ ਪ੍ਰਭਾਵ ਨੂੰ ਦੇਖਦਿਆਂ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਵੱਲੋਂ ਕੁੱਲ 437 ਸਿੱਖ ਯਾਤਰੂਆਂ ਦੇ ਵੀਜ਼ੇ ਜਾਰੀ ਕੀਤੇ ਗਏ ਹਨ ਤੇ 356 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ ,ਜਦਕਿ ਸ਼੍ਰੋਮਣੀ ਕਮੇਟੀ ਨੇ 793 ਪਾਸਪੋਰਟ ਭੇਜੇ ਸਨ।

Pakistan Sikh community ban from visiting Gurdwara Panja Sahib on Baisakhi ਵੱਡੀ ਖ਼ਬਰ !  ਹੁਣ ਸਿਰਫ਼ ਭਾਰਤੀ ਸਿੱਖ ਸ਼ਰਧਾਲੂ ਹੀ ਪੰਜਾ ਸਾਹਿਬ ਵਿਖੇ ਮਨਾਉਣਗੇ ਵਿਸਾਖੀ ਦਾ ਦਿਹਾੜਾ

ਹੁਣ ਵਿਸਾਖੀ ਮੌਕੇ ਸਿਰਫ ਪਾਕਿ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਹੁਦੇਦਾਰ ਹੀ ਪੰਜਾ ਸਾਹਿਬ ਦੇ ਦਰਸ਼ਨਕਰ ਸਕਣਗੇ। ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਭਾਰਤੀ ਸਿੱਖ ਸ਼ਰਧਾਲੂ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣਗੇ।

Pakistan Sikh community ban from visiting Gurdwara Panja Sahib on Baisakhi ਵੱਡੀ ਖ਼ਬਰ !  ਹੁਣ ਸਿਰਫ਼ ਭਾਰਤੀ ਸਿੱਖ ਸ਼ਰਧਾਲੂ ਹੀ ਪੰਜਾ ਸਾਹਿਬ ਵਿਖੇ ਮਨਾਉਣਗੇ ਵਿਸਾਖੀ ਦਾ ਦਿਹਾੜਾ

ਦੱਸ ਦੇਈਏ ਕਿ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਜਾ ਰਹੇ ਜਥੇ ਦੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। ਸ਼੍ਰੋਮਣੀ ਕਮੇਟੀ ਦਫਤਰ 'ਚ ਅੱਜ ਅਤੇ ਕੱਲ 2 ਦਿਨ ਕੋਰੋਨਾ ਟੈਸਟ ਕੀਤੇ ਜਾਣਗੇ।  ਸ਼ਰਧਾਲੂ ਆਪੋ -ਆਪਣੇ ਹਲਕਿਆਂ 'ਚੋ ਵੀ ਟੈਸਟ ਕਰਵਾ ਸਕਦੇ ਹਨ। ਜੱਥਾ12 ਅਪ੍ਰੈਲ ਨੂੰ ਰਵਾਨਾ ਹੋਵੇਗਾ।

-PTCNews

Related Post