ਪਾਕਿਸਤਾਨੀ ਨੇ ਭਾਰਤੀ ਸਰਹੱਦ 'ਚ ਵੜ ਕੇ ਪੰਜਾਬੀ ਕਿਸਾਨ ਦੀ ਕੀਤੀ ਕੁੱਟਮਾਰ

By  Shanker Badra April 18th 2019 05:50 PM

ਪਾਕਿਸਤਾਨੀ ਨੇ ਭਾਰਤੀ ਸਰਹੱਦ 'ਚ ਵੜ ਕੇ ਪੰਜਾਬੀ ਕਿਸਾਨ ਦੀ ਕੀਤੀ ਕੁੱਟਮਾਰ:ਪਠਾਨਕੋਟ : ਪਠਾਨਕੋਟ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬਲਾਕ ਬਮਿਆਲ ਅਧੀਨ ਪੈਂਦੇ ਸਰਹੱਦੀ ਪਿੰਡ ਖੁਦਾਈਪੁਰ 'ਚ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ 'ਚ ਖੇਤੀ ਕਰਨ ਗਏ ਕਿਸਾਨ ਨਾਲ ਇੱਕ ਪਾਕਿਸਤਾਨੀ ਨਾਗਰਿਕ ਵੱਲੋਂ ਝਗੜਾ ਕਰਨ ਮਾਮਲਾ ਸਾਹਮਣੇ ਆਇਆ ਹੈ। [caption id="attachment_284438" align="aligncenter" width="300"]Pakistani Citizen Indian border punjabi farmer With Strangled ਪਾਕਿਸਤਾਨੀ ਨੇ ਭਾਰਤੀ ਸਰਹੱਦ 'ਚ ਵੜ ਕੇ ਪੰਜਾਬੀ ਕਿਸਾਨ ਦੀ ਕੀਤੀ ਕੁੱਟਮਾਰ[/caption] ਦਰਅਸਲ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੈਂਦੀ ਜ਼ਮੀਨ ਵਿੱਚ ਖੇਤੀ ਕਰਨ ਗਏ ਕਿਸਾਨ ਨਾਲ ਪਾਕਿਸਤਾਨੀ ਨਾਗਰਿਕ ਹੱਥੋਪਾਈ ਹੋ ਗਿਆ।ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੂੰ ਪਾਕਿਸਤਾਨੀ ਸਰਹੱਦ ਵੱਲ ਜ਼ਬਰਦਸਤੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ।ਜਦੋਂ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਉਸ ਨੂੰ ਬਚਾਉਣ ਪਹੁੰਚੇ ਤਾਂ ਉਹ ਪਾਕਿਸਤਾਨ ਵੱਲ ਭੱਜ ਗਿਆ। [caption id="attachment_284436" align="aligncenter" width="300"]Pakistani Citizen Indian border punjabi farmer With Strangled ਪਾਕਿਸਤਾਨੀ ਨੇ ਭਾਰਤੀ ਸਰਹੱਦ 'ਚ ਵੜ ਕੇ ਪੰਜਾਬੀ ਕਿਸਾਨ ਦੀ ਕੀਤੀ ਕੁੱਟਮਾਰ[/caption] ਇਸ ਦੌਰਾਨ ਪੀੜਤ ਕਿਸਾਨ ਸੁਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਮਾਰਕੁੱਟ ਕਰਨ ਤੋਂ ਬਾਅਦ ਉਹ ਚਾਰੇ ਲੋਕ ਪਾਕਿਸਤਾਨੀ ਰੇਂਜਰ ਦੀ ਪੋਸਟ 'ਤੇ ਚਲੇ ਗਏ।ਉਸ ਨੇ ਸ਼ੱਕ ਜਤਾਇਆ ਕਿ ਇਹ ਹਰਕਤ ਪਾਕਿਸਤਾਨੀ ਰੇਂਜਰ ਦੀ ਹੋ ਸਕਦੀ ਹੈ।ਕਿਸਾਨ ਨੇ ਬਮਿਆਲ ਪੁਲਿਸ ਚੌਕੀ ਵਿਚ ਮਾਮਲੇ ਦੀ ਸ਼ਿਕਾਇਤ ਕੀਤੀ ਹੈ। [caption id="attachment_284437" align="aligncenter" width="300"]Pakistani Citizen Indian border punjabi farmer With Strangled ਪਾਕਿਸਤਾਨੀ ਨੇ ਭਾਰਤੀ ਸਰਹੱਦ 'ਚ ਵੜ ਕੇ ਪੰਜਾਬੀ ਕਿਸਾਨ ਦੀ ਕੀਤੀ ਕੁੱਟਮਾਰ[/caption] ਦੱਸਿਆ ਜਾਂਦਾ ਹੈ ਕਿ ਬਾਰਡਰ 'ਤੇ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨਾਲ ਹਮੇਸ਼ਾ ਬੀਐਸਐਫ ਜਵਾਨ ਨਾਲ ਜਾਂਦੇ ਹਨ ਪਰ ਇਸ ਘਟਨਾ ਦੌਰਾਨ ਕੁਝ ਹੋਰ ਹੀ ਸਾਹਮਣੇ ਆਇਆ ਹੈ।ਸੁਖਬੀਰ ਸਿੰਘ ਨੇ ਦੱਸਿਆ ਕਿ ਜਵਾਨ ਬਾਰਡਰ ਤੋਂ ਬਹੁਤ ਦੂਰ ਖੜੇ ਰਹਿੰਦੇ ਹਨ।ਉਸ ਦੇ ਨਾਲ ਵੀ ਕੋਈ ਜਵਾਨ ਮੌਜੂਦ ਨਹੀਂ ਸੀ, ਇਸੇ ਲਈ ਇਹ ਘਟਨਾ ਵਾਪਰੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ : ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲਾ ਪੁਲਿਸ ਮੁਲਾਜ਼ਮ ਕਾਬੂ -PTCNews

Related Post