ਕਾਨੂੰਨ ਦਾ ਪਾਠ ਪੜਾਉਣ ਵਾਲਾ ਬਣਿਆ ਹੈਵਾਨ , ਜੱਜ ਨੇ ਸੁਣਵਾਈ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ

By  Shanker Badra January 20th 2020 04:18 PM

ਕਾਨੂੰਨ ਦਾ ਪਾਠ ਪੜਾਉਣ ਵਾਲਾ ਬਣਿਆ ਹੈਵਾਨ , ਜੱਜ ਨੇ ਸੁਣਵਾਈ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ:ਪਾਕਿਸਤਾਨ : ਦੁਨੀਆਂ ਭਰ ਵਿਚ ਅਦਾਲਤ ਨੂੰ ਆਖ਼ਰੀ ਉਮੀਦ ਮੰਨਿਆ ਜਾਂਦਾ ਹੈ ਪਰ ਜਦੋਂ ਨਿਆਂ ਦੇਣ ਵਾਲਾ ਜਾਂ ਫਿਰ ਕਾਨੂੰਨ ਦਾ ਪਾਠ ਪੜਾਉਣ ਵਾਲਾ ਹੀ ਇਸ ਦੀ ਪਾਲਣਾ ਨਾ ਕਰੇ ਤਾਂ ਫਿਰ ਇਨਸਾਫ ਦੀ ਆਸ ਕਿਥੋਂ ਰਹਿ ਜਾਂਦੀ ਹੈ। ਪਾਕਿਸਤਾਨੀ ਸਿਵਲ ਜੱਜ ਉੱਤੇ ਇੱਕ ਕੁੜੀ ਨੇ ਉਸਦੇ ਨਿੱਜੀ ਚੈਂਬਰ ਵਿੱਚ ‘ਸੁਣਵਾਈ’ ਕਰਨ ਦੇ ਬਹਾਨੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। [caption id="attachment_381542" align="aligncenter" width="300"]Pakistani civil judge of raping a woman in his private chamber suspended ਕਾਨੂੰਨ ਦਾ ਪਾਠ ਪੜਾਉਣ ਵਾਲਾ ਬਣਿਆ ਹੈਵਾਨ , ਜੱਜ ਨੇ ਸੁਣਵਾਈ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ[/caption] ਮਿਲੀ ਜਾਣਕਾਰੀ ਅਨੁਸਾਰ ਇੱਕ ਕੁੜੀ ਨੇ ਆਪਣੇ ਘਰ ਤੋਂ ਭੱਜ ਕੇ ਮੁੰਡੇ ਨਾਲ ਵਿਆਹ ਕਰ ਲਿਆ ਸੀ। ਇਸ ਸਬੰਧੀ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਕਿ ਉਨ੍ਹਾਂ ਦੀ ਲੜਕੀ ਨਾਬਾਲਗ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਬਰਾਮਦ ਕਰ ਕੇ 13 ਜਨਵਰੀ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। [caption id="attachment_381544" align="alignnone" width="300"]Pakistani civil judge of raping a woman in his private chamber suspended ਕਾਨੂੰਨ ਦਾ ਪਾਠ ਪੜਾਉਣ ਵਾਲਾ ਬਣਿਆ ਹੈਵਾਨ , ਜੱਜ ਨੇ ਸੁਣਵਾਈ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ[/caption] ਇਸ ਦੌਰਾਨ ਜੱਜ ਨੇ ਪੁਲਿਸ ਨੂੰ ਕੁੜੀ ਨੂੰ ਉਸ ਦੇ ਚੈਂਬਰ 'ਚ ਬਿਠਾਉਣ ਲਈ ਕਿਹਾ ਅਤੇ ਸਾਰਿਆਂ ਨੂੰ ਚੈਂਬਰ ਤੋਂ ਬਾਹਰ ਚਲੇ ਜਾਣ ਨੂੰ ਕਿਹਾ ਸੀ। ਜਿਸ ਤੋਂ ਬਾਅਦ ਜੱਜ ਨੇ ਲੜਕੀ 'ਤੇ ਕਈ ਤਰ੍ਹਾਂ ਦਾ ਦਬਾਅ ਬਣਾ ਕੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੀੜਤਾ ਨੇ ਇਸ ਦੀ ਸ਼ਿਕਾਇਤ ਸਿੰਧ ਹਾਈਕੋਰਟ ਦੇ ਜੱਜ ਕੋਲ ਕੀਤੀ ਸੀ। [caption id="attachment_381543" align="aligncenter" width="300"]Pakistani civil judge of raping a woman in his private chamber suspended ਕਾਨੂੰਨ ਦਾ ਪਾਠ ਪੜਾਉਣ ਵਾਲਾ ਬਣਿਆ ਹੈਵਾਨ , ਜੱਜ ਨੇ ਸੁਣਵਾਈ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ[/caption] ਜਿਸ ਤੋਂ ਬਾਅਦ ਹਾਈਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਸ਼ੇਖ ਨੇ ਇਸ ਮਾਮਲੇ ਦੀ ਜਾਂਚ ਜ਼ਿਲਾ ਅਤੇ ਸੈਸ਼ਨ ਜੱਜ ਜਮਸਹੋਰੋ ਨੂੰ ਸੌਂਪੀ। ਹਾਈਕੋਰਟ ਦੇ ਮੁੱਖ ਜੱਜ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਜੱਜ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉੱਥੇ ਦੂਜੇ ਪਾਸੇ ਅਜੇ ਪੁਲਿਸ ਵੱਲੋਂ ਇਸ ਘਟਨਾ ਸਬੰਧੀ ਦੋਸ਼ੀ ਜੱਜ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ। -PTCNews

Related Post