ਸੰਗੀਤ ਪ੍ਰੇਮੀਆਂ ਲਈ ਪੰਮੀ ਬਾਈ ਦਾ ਨਵਾਂ ਤੋਹਫਾ- 'ਹੀਰ ਸਲੇਟੀ'

By  Joshi October 9th 2017 07:43 PM

Pammi Bai New Song Heer Sleti • ਲੋਕ ਸੰਗੀਤ ਜ਼ਰੀਏ ਹੀ ਨੌਜਵਾਨ ਪੀੜ•ੀ ਨੂੰ ਲੱਚਰਤਾ ਤੋਂ ਦੂਰਾ ਰੱਖਿਆ ਜਾ ਸਕਦਾ: ਪੰਮੀ ਬਾਈ • ਰਵਾਇਤੀ ਕਿੱਸਾ ਕਾਵਿ ਨੂੰ ਆਧੁਨਿਕ ਸੰਗੀਤ 'ਚ ਬਾਖੂਬੀ ਪੇਸ਼ ਕੀਤਾ: ਸੁਰਜੀਤ ਸਿੰਘ ਆਬੋਧਾਬੀ ਚੰਡੀਗੜ: ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ 'ਪੰਮੀ ਬਾਈ' ਦਾ ਨਵਾਂ ਸਿੰਗਲ ਟਰੈਕ 'ਹੀਰ ਸਲੇਟੀ' ਭਲਕੇ 10 ਅਕਤੂਬਰ ਨੂੰ ਸਵੇਰੇ 10 ਵਜੇ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਰਿਹਾ ਹੈ। ਇਸ ਸਬੰਧੀ ਅੱਜ ਚੰਡੀਗੜ• ਪ੍ਰੈਸ ਕਲੱਬ ਵਿਖੇ 'ਹੀਰ ਸਲੇਟੀ' ਦਾ ਸੰਗੀਤ ਰਿਲੀਜ਼ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਇਸ ਨੂੰ ਖੁਦ ਗਾਇਕ ਪੰਮੀ ਬਾਈ, ਵਿਸ਼ਵ ਪੰਜਾਬੀ ਸੰਸਥਾ ਨਾਲ ਜੁੜੇ ਸੁਰਜੀਤ ਸਿੰਘ ਆਬੂਧਾਬੀ, ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ. ਨਿਧੜਕ ਸਿੰਘ ਬਰਾੜ, ਫਿਲਮ ਕਲਾਕਾਰ ਜਸ਼ਨਜੀਤ ਗੋਸ਼ਾ, ਵੀਡੀਓ ਡਾਇਰੈਕਟਰ ਪਰਵੀਨ ਕੁਮਾਰ, ਮੱਖਣ ਸਿੰਘ ਪੁਰੇਵਾਲ, ਮੱਖਣ ਸਿੰਘ ਯੂ.ਕੇ. ਤੇ ਪ੍ਰੋ. ਰਾਜਪਾਲ ਸਿੰਘ ਨੇ ਰਿਲੀਜ਼ ਕੀਤਾ। Pammi Bai New Song Heer Sleti: ਸੰਗੀਤ ਪ੍ਰੇਮੀਆਂ ਲਈ ਪੰਮੀ ਬਾਈ ਦਾ ਨਵਾਂ ਤੋਹਫਾ- 'ਹੀਰ ਸਲੇਟੀ'ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗਾਇਕ ਪੰਮੀ ਬਾਈ ਨੇ ਦੱਸਿਆ ਕਿ ਮਿਊਜ਼ਿਕ ਹਾਊਸ 'ਲਾਈਵ ਫੋਕ ਸਟੂਡੀਓ' ਵੱਲੋਂ ਇਸ ਸਾਲ ਦੇ ਅੰਦਰ ਰਿਲੀਜ਼ ਕੀਤਾ ਜਾ ਰਿਹਾ ਇਹ ਚੌਥਾ ਗੀਤ ਹੈ। ਇਸ ਤੋਂ ਪਹਿਲਾਂ ਤਿੰਨ ਹੋਰ ਗੀਤ ਰਿਲੀਜ਼ ਹੋਏ ਜਿਨ•ਾਂ ਵਿੱਚੋਂ ਦੋ ਖੁਦ ਉਨ•ਾਂ ਦੇ ਸਨ। ਇਹ 'ਬੋਲੀਆ' ਤੇ 'ਕਿਸਾਨੀ' ਸਨ। ਵਿਸ਼ਵ ਪੰਜਾਬੀ ਸੰਸਥਾ ਦੇ ਬਾਨੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ, ਰਾਜੂ ਚੱਢਾ ਤੇ ਸੁਰਜੀਤ ਸਿੰਘ ਆਬੂਧਾਬੀ ਦੇ ਸਹਿਯੋਗ ਨਾਲ ਅਮੀਰ ਪੰਜਾਬੀ ਲੋਕ ਸੰਗੀਤ, ਲੋਕ ਗਾਥਾਵਾਂ ਤੇ ਕਿੱਸਾ ਕਾਵਿ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ 'ਹੀਰ ਸਲੇਟੀ' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੰਗੀਤ ਮਨੀ ਸੌਂਧ ਨੇ ਦਿੱਤਾ ਹੈ ਅਤੇ ਸਹਿ ਗਾਇਕਾ ਵਜੋਂ ਕੁਦਰਤ ਸਿੰਘ ਨੇ ਸਾਥ ਦਿੱਤਾ ਹੈ। ਪਰਵੀਨ ਕੁਮਾਰ ਵੱਲੋਂ ਇਸ ਦੀ ਵੀਡਿਓ ਤਿਆਰ ਕੀਤੀ ਗਈ ਹੈ ਅਤੇ ਇਸ ਵੀਡੀਓ ਵਿੱਚ ਸਮੈਰਾ ਸੰਧੂ ਨੇ ਅਭਿਨੈ ਦੇ ਜੌਹਰ ਦਿਖਾਏ ਹਨ। ਸਮੈਰਾ ਸੰਧੂ ਦੱਖਣ ਦੀਆਂ ਦੋ ਫਿਲਮਾਂ ਵਿੱਚ ਵੀ ਆਪਣੀ ਅਭਿਨੈ ਦਾ ਪ੍ਰਦਰਸ਼ਨ ਕਰ ਚੁੱਕੀ ਹੈ। Pammi Bai New Song Heer Sleti: ਸੰਗੀਤ ਪ੍ਰੇਮੀਆਂ ਲਈ ਪੰਮੀ ਬਾਈ ਦਾ ਨਵਾਂ ਤੋਹਫਾ- 'ਹੀਰ ਸਲੇਟੀ'ਪੰਮੀ ਬਾਈ ਨੇ ਕਿਹਾ ਕਿ ਉਸ ਦਾ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਦਾ ਗਾਇਕੀ ਦਾ ਸਫਰ ਪੰਜਾਬੀ ਸੱਭਿਆਚਾਰ, ਮਾਂ ਬੋਲੀ ਤੇ ਰਵਾਇਤੀ ਲੋਕ ਸੰਗੀਤ ਨੂੰ ਸਮਰਪਿਤ ਰਿਹਾ ਹੈ। 'ਹੀਰ ਸਲੇਟੀ' ਪ੍ਰਾਜੈਕਟ ਨੂੰ ਨੇਪਰੇ ਚਾੜ•ਨ ਨਾਲ ਉਸ ਨੂੰ ਹੋਰ ਵੀ ਸਕੂਨ ਮਿਲਿਆ ਹੈ ਕਿਉਂਕਿ ਇਸ ਨਾਲ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਰਹੇ ਕਿੱਸਾ ਕਾਵਿ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਉਨ•ਾਂ ਕਿਹਾ ਕਿ ਅਜੋਕੀ ਪੀੜ•ੀ ਨੂੰ ਲੱਚਰਤਾ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਸਾਧਨ ਲੋਕ ਸੰਗੀਤ ਹੀ ਹੈ ਜਿਸ ਰਾਹੀਂ ਉਨ•ਾਂ ਨੂੰ ਇਸ ਪਾਸੇ ਲਾ ਸਕਦੇ ਹਨ। ਉਨ•ਾਂ ਵਿਸ਼ਵ ਪੰਜਾਬੀ ਸੰਸਥਾ ਦਾ ਵੀ ਧੰਨਵਾਦ ਕੀਤਾ ਜਿਨ•ਾਂ ਬਦੌਲਤ ਉਨ•ਾਂ ਨੂੰ ਅਜਿਹੇ ਪ੍ਰਾਜੈਕਟ ਕਰਨ ਦਾ ਮੌਕਾ ਮਿਲਿਆ ਹੈ। ਵਿਸ਼ਵ ਪੰਜਾਬੀ ਸੰਸਥਾ ਦੇ ਸੁਰਜੀਤ ਸਿੰਘ ਆਬੂਧਾਬੀ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਵੱਲੋਂ ਰਵਾਇਤੀ ਕਿੱਸਿਆਂ ਨੂੰ ਆਧੁਨਿਕ ਸੰਗੀਤ ਵਿੱਚ ਰਿਕਾਰਡ ਕਰਨ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਲਈ ਪੰਮੀ ਬਾਈ ਤੋਂ ਵਧੀਆ ਗਾਇਕ ਨਹੀਂ ਹੋ ਸਕਦਾ। ਉਨ•ਾਂ ਕਿਹਾ ਕਿ ਪੰਮੀ ਬਾਈ ਨੇ ਹਮੇਸ਼ਾ ਹੀ ਪੰਜਾਬ ਦੇ ਅਮੀਰ ਸੱਭਿਆਚਾਰ ਰੰਗਾਂ ਨੂੰ ਆਪਣੀ ਗਾਇਕੀ ਵਿੱਚ ਪੇਸ਼ ਕੀਤਾ ਹੈ। ਇਸ ਨਵੇਂ ਪ੍ਰਾਜੈਕਟ ਬਾਰੇ ਬੋਲਦਿਆਂ ਉਨ•ਾਂ ਕਿਹਾ ਕਿ ਇਹ ਰਵਾਇਤੀ ਕਿੱਸਾ ਕਾਵਿ ਆਧੁਨਿਕ ਸੰਗੀਤ ਵਿੱਚ ਰਿਕਾਰਡ ਕੀਤਾ ਗਿਆ ਹੈ ਜੋ ਕਿ ਰਵਾਇਤ ਤੇ ਆਧੁਨਿਕਤਾ ਦਾ ਬਹੁਤ ਵਧੀਆ ਸੁਮੇਲ ਹੋਇਆ ਹੈ। ਪ੍ਰੋ. ਰਾਜਪਾਲ ਸਿੰਘ ਨੇ ਪੰਮੀ ਬਾਈ ਦੇ ਜੀਵਨ ਸਫਰ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਪਿੰਡ ਜਖੇਪਲ ਵਿੱਚ ਸੁਤੰਤਰਤਾ ਸੈਨਾਨੀ ਸ. ਪਰਤਾਪ ਸਿੰਘ ਬਾਗੀ ਦੇ ਘਰ ਪੈਦਾ ਹੋਏ ਪੰਮੀ ਬਾਈ ਨੇ ਲੋਕ ਨਾਚ ਭੰਗੜੇ ਤੋਂ ਸ਼ੁਰੂਆਤ ਕੀਤੀ। ਪੰਮੀ ਬਾਈ ਨੇ ਜਿੱਥੇ ਭੰਗੜੇ ਨੂੰ ਵਿਸ਼ਵ ਪ੍ਰਸਿੱਧ ਬਣਾਇਆ ਉਥੇ ਲੀਕ ਤੋਂ ਹਟਦਿਆਂ ਗਾਇਕੀ ਵਿੱਚ ਭੰਗੜੇ ਦਾ ਰੰਗ ਪੇਸ਼ ਕੀਤਾ। ਪਿਛਲੇ 25 ਸਾਲਾਂ ਤੋਂ ਸਫਲ ਲੋਕ ਗਾਇਕ ਵਜੋਂ ਵਿਚਰਦੇ ਪੰਮੀ ਬਾਈ ਨੇ ਲੋਕ ਨਾਚਾਂ ਉਪਰ ਬੇਮਿਸਾਲ ਕੰਮ ਕੀਤਾ ਹੈ। ਪੰਮੀ ਬਾਈ ਨੇ ਸ਼ੋਹਰਤ ਅਤੇ ਪੈਸੇ ਖਾਤਰ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਲੋਕ ਸੰਗੀਤ ਦੀ ਪ੍ਰਫੁੱਲਤਾ ਲਈ ਸੰਜੀਦਾ ਯੋਗਦਾਨ ਪਾਇਆ ਹੈ। —PTC News

Related Post