ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਮਿਤੀ

By  Jashan A December 19th 2018 09:22 AM

ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਮਿਤੀ,ਚੰਡੀਗੜ੍ਹ: ਪੰਜਾਬ 'ਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਮਾਮਲਾ ਸੂਬੇ ਭਰ 'ਚ ਗਰਮਾਇਆ ਹੋਇਆ ਹੈ। ਜਿਸ ਦੌਰਾਨ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। [caption id="attachment_230054" align="aligncenter" width="275"]election ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਮਿਤੀ[/caption] ਸਾਰੇ ਹੀ ਚਾਹਵਾਨ ਉਮੀਦਵਾਰ ਆਪਣੇ ਆਪਣੇ ਹਲਕਿਆਂ 'ਚ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ 13,276 ਪੰਚਾਇਤਾਂ ਦੀਆਂ ਚੋਣਾਂ ਲਈ ਸਰਪੰਚਾਂ ਦੇ ਅਹੁਦਿਆਂ ਲਈ 2494 ਅਤੇ ਪੰਚਾਂ ਦੇ ਅਹੁਦਿਆਂ ਲਈ 5772 ਨਾਮਜ਼ਦਗੀ ਪੱਤਰ ਦਾਖ਼ਲ ਹੋਏ। ਹੋਰ ਪੜ੍ਹੋ:ਰਾਹੁਲ ਗਾਂਧੀ ਨੂੰ ਬਣਾਇਆ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਅੱਜ ਨਾਮਜ਼ਦਗੀ ਪਾਤਰ ਦਾਖਲ ਕਰਨ ਦੀ ਆਖਰੀ ਤਾਰੀਖ਼ ਹੈ। ਦੱਸ ਦੇਈਏ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ 2018 ਨੂੰ ਹੋਵੇਗੀ, ਜਦ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 21 ਦਸੰਬਰ ਹੈ। [caption id="attachment_230053" align="aligncenter" width="300"]election ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਮਿਤੀ[/caption] ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ। ਸੂਬੇ ਭਰ 'ਚ 30 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਚੋਣ ਨਿਸ਼ਾਨ ਐਲਾਨੇ ਜਾਣਗੇ। -PTC News

Related Post