ਪੁੱਛਗਿੱਛ ਕਰਨ ਪਹੁੰਚੀ SIT ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਾਗਿਆ ਸਵਾਲ

By  Jagroop Kaur June 22nd 2021 10:33 PM

ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛ ਗਿੱਛ ਦੇ ਲਈ ਐਸ ਆਈ ਟੀ ਦੇ ਅੱਗੇ ਪੇਸ਼ ਹੋਏ ਜਿਥੇ ਜਾਂਚ ਕਰ ਰਹੀ ਨਵੀਂ ਐੱਸਆਈਟੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ, ਤੇ ਨਾਲ ਹੀ ਕਟਿਹਰੇ ਚ ਆਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਤੇ ਇੱਕ ਵਾਰ ਫਿਰ ਇਸ ਜਾਂਚ ਦਾ ਸਿਆਸੀਕਰਨ ਕਰਨ ਦੇ ਇਲਜਾਮ ਲੱਗ ਰਹੇ ਨੇ... ਤੇ ਇਹ ਸਭ ਇਸ ਲਈ ਹੋਇਐ, ਕਿਉਂਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਜਾਂਚ ਵਿੱਚ ਸ਼ਾਮਿਲ ਹੋਏ ਕੈਪਟਨ ਦੇ ਕਰੀਬੀ। ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣੀ ਐੱਸਆਈਟੀ ਤੇ ਸਵਾਲ,ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਦੇ ਅਕਾਲੀ ਦਲ ਨੇ ਲਗਾਏ ਇਲਜਾਮKotkapura firing case: SIT questions former Punjab CM Parkash Singh Badal | India News – India TV

Read More : ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਕੀਤੀ ਸਾਲਾਨਾ ਅਮਰਨਾਥ ਯਾਤਰਾ ਰੱਦ

ਐੱਸਆਈਟੀ ਦੇ ਮੈਂਬਰਾਂ ਨਾਲ ਕੌਣ ਸੀ ਉਹ ਤੀਜਾ ਸ਼ਖ਼ਸ ?

ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੌਰਾਨ ਕਿਵੇਂ ਹੋਈ ਉਸ ਸ਼ਖ਼ਸ ਦੀ ਐਂਟਰੀ ?

ਕਿਸਦੇ ਕਹਿਣ ਤੇ ਕੀਤੀ ਗਈ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ?

ਕੀ ਇਸਦੇ ਪਿੱਛੇ ਹੈ ਪੰਜਾਬ ਸਰਕਾਰ ਦੀ ਕੋਈ ਸਾਜਿਸ਼ ?Harcharan Singh Bains Became Chief Adviser Of Akali President Sukhbir | ਹਰਚਰਨ ਸਿੰਘ ਬੈਂਸ ਬਣੇ ਅਕਾਲੀ ਪ੍ਰਧਾਨ ਸੁਖਬੀਰ ਦੇ ਪ੍ਰਮੁੱਖ ਸਲਾਹਕਾਰ

Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ

ਅੰਦਰ ਗਈ ਟੀਮ ਵਿੱਚ ਮੈਂਬਰ ਤਿੰਨ ਹੀ ਸਨ, ਪਰ ਡੀਆਈਜੀ ਸੁਰਜੀਤ ਸਿੰਘ ਦੀ ਥਾਂ ਪੁੱਛਗਿੱਛ ਲਈ ਪਹੁੰਚੇ ਡਾਇਰੈਕਟਰ ਪ੍ਰੋਸਿਕਿਊਸ਼ਨ ਵਿਜੇ ਸਿੰਗਲਾ... ਜੋ ਕਿ ਡੀਐੱਸਪੀ ਬਣ ਕੇ ਇਸ ਪੁੱਛਗਿੱਛ ਵਿੱਚ ਸ਼ਾਮਿਲ ਹੋਏ... ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ

ਉਥੇ ਹੀ ਇਸ ਦੇ ਨਾਲ ਹੀ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਸਵਾਲ ਦਾਗਿਆ ਗਿਆ ਹੈ। ਇਸ ਦੌਰਾਨ ਉਹਨਾਂ ਐਸ ਆਈ ਟੀ ਤੋਂ ਪੁੱਛਿਆ ਕਿ ਕਿਉਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਹੀ ਘੁੰਮ ਰਿਹਾ ਹੈ , ਇਸ ਜਾਂਚ ਦਾ ਦਾਇਰਾ ਵਧ ਕੇ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸ਼ਾਮਿਲ ਨਹੀਂ ਕਰਦੇ। ਇਸ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦਿੱਤੀ , ਹੋਰ ਕੀ ਕਿਹਾ ਜਾਨਣ ਲਈ ਕਲਿੱਕ ਕਰੋ ਹੇਠ ਦਿੱਤੇ ਫੇਸਬੂਕ ਲਿੰਕ ਦੇ ਉੱਤੇ।

ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ, ਜਿਸਦੀ ਜਾਂਚ ਕੁੰਵਰਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਸੀ, ਉਸਨੂੰ ਹਾਈਕੋਰਟ ਨੇ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਹੀ ਰੱਦ ਕੀਤਾ ਸੀ |ਪਰ ਇੱਕ ਵਾਰ ਫਿਰ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਸਿਆਸੀ ਫਾਇਦਿਆਂ ਲਈ ਵਰਤੇ ਜਾਣ ਦੀ ਕੋਸ਼ਿਸ਼ ਦੇ ਇਲਜਾਮ ਲੱਗ ਰਹੇ ਨੇ

Related Post