ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ ਕਿ 70 ਸਾਲਾਂ 'ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ

By  Shanker Badra February 13th 2021 04:26 PM

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਪੁਨਰ ਗਠਨ (ਸੋਧ) ਬਿੱਲ ਦਾ ਰਾਜ ਦੇ ਦਰਜੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਜੰਮੂ-ਕਸ਼ਮੀਰ ਨੂੰ ਢੁਕਵੇਂ ਸਮੇਂ 'ਤੇ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇਗਾ। ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2021 ਬਾਰੇ ਲੋਕ ਸਭਾ ਵਿਚ ਚਰਚਾ 'ਤੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਬਿੱਲ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ ਇਹ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਨਹੀਂ ਦੇਵੇਗਾ।

ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ ਕਿ 70 ਸਾਲਾਂ 'ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾ ਦਿੱਤੀ ਜਾਣੀ ਚਾਹੀਦੀ ਸੀ, ਅਸੀਂ ਇਸ ਨੂੰ ਹਟਾ ਦਿੱਤਾ ਹੈ। ਇਹ ਧਾਰਾ ਵਿਕਾਸ 'ਚ ਰੋੜਾ ਸੀ। ਸਮਝੌਤੇ ਤਾਂ ਕਾਗਜ਼ਾਂ 'ਚ ਹੁੰਦੇ ਹਨ, ਜੰਮੂ-ਕਸ਼ਮੀਰ ਸਾਡੇ ਦਿਲ 'ਚ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਹਰ ਹਿਸਾਬ ਦੇਣ ਲਈ ਤਿਆਰ ਹਾਂ ਪਰ ਦੱਸ ਦੇਈਏ ਕਿ ਕੋਰੋਨਾ ਕਾਰਨ ਸਭ ਕੁਝ ਇਕ ਸਾਲ ਲਈ ਬੰਦ ਸੀ। ਸੁਪਰੀਮ ਕੋਰਟ ਵਿਚ ਹੁਣ ਸਿੱਧੀ ਸੁਣਵਾਈ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਮੈਂ ਫਿਰ ਕਹਿੰਦਾ ਹਾਂ ਕਿ ਇਸ ਬਿੱਲ ਦਾ ਜੰਮੂ-ਕਸ਼ਮੀਰ ਦੇ ਰਾਜ ਦੇ ਦਰਜੇ ਨਾਲ ਕੋਈ ਸਬੰਧ ਨਹੀਂ ਹੈ।

Parliament : Lok Sabha passes amendments to J&K reorganisation Act ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ ਕਿ 70 ਸਾਲਾਂ 'ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ

ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ 'ਤੇ ਵਿਚਾਰ ਵਟਾਂਦਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਸਮਝਣਾ ਹੋਵੇਗਾ। ਧਾਰਾ 370 'ਤੇ 17 ਮਹੀਨਿਆਂ ਦਾ ਵਿਰੋਧੀ ਧਿਰ ਸਾਡੇ ਤੋਂ ਹਿਸਾਬ ਪੁੱਛ ਰਹੀ ਹੈ, ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ, ਤੁਸੀਂ 70 ਸਾਲਾਂ ਤੋਂ ਕੀ ਕੀਤਾ ਹੈ ? ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਤੇ ਪੀੜ੍ਹੀਆਂ ਤੱਕ ਰਾਜ ਕਰਨ ਵਾਲੇ ਦੱਸਣ। ਅਮਿਤ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਕਾਰਨ ਜੰਮੂ-ਕਸ਼ਮੀਰ 'ਚ ਧਾਰਾ-370 ਲਾਗੂ ਸੀ। ਦੇਸ਼ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ ਚੱਲਦਾ।

Parliament : Lok Sabha passes amendments to J&K reorganisation Act ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ ਕਿ 70 ਸਾਲਾਂ 'ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ

ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ 

ਅਮਿਤ ਸ਼ਾਹ ਨੇ ਕਿਹਾ ਕਿ 70 ਸਾਲਾਂ 'ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ ਹੈ। ਧਾਰਾ-370 ਹਟਦੇ ਹੀ ਜੰਮੂ-ਕਸ਼ਮੀਰ ਵਿਚ ਪੰਚਾਇਤ ਸਰਕਾਰ ਮਜ਼ਬੂਤ ਹੋਈ ਹੈ। ਕਸ਼ਮੀਰ 'ਚ ਕੋਈ ਅਫ਼ਸਰ ਬਾਹਰੀ ਨਹੀਂ, ਸਾਰੇ ਭਾਰਤੀ ਹਨ। ਪੰਚਾਇਤ ਚੋਣਾਂ 'ਚ ਕਿਤੇ ਵੀ ਹਿੰਸਾ ਨਹੀਂ ਹੋਈ। ਜੰਮੂ-ਕਸ਼ਮੀਰ ਨੇ ਬਹੁਤ ਦਰਦ ਸਹਿਆ ਹੈ। ਜਿਨ੍ਹਾਂ ਨੂੰ 70 ਸਾਲਾਂ ਵਿਚ ਬਿਜਲੀ ਨਹੀਂ ਮਿਲੀ, ਉਨ੍ਹਾਂ ਨੂੰ 17 ਮਹੀਨਿਆਂ 'ਚ ਦਿੱਤੀ। ਜੰਮੂ-ਕਸ਼ਮੀਰ 'ਚ ਹੁਣ ਅਸ਼ਾਂਤੀ ਨਹੀਂ ਹੋਵੇਗੀ। 2022 ਤੱਕ ਰੇਲਵੇ ਨੂੰ ਘਾਟੀ ਨਾਲ ਜੋੜਾਂਗੇ। ਇਸ ਦੇ ਨਾਲ ਹੀ ਹਰ ਸ਼ਹਿਰ ਨੂੰ 2022 ਤੱਕ ਸੜਕ ਨਾਲ ਜੋੜਾਂਗੇ। ਜੰਮੂ-ਕਸ਼ਮੀਰ 'ਚ ਵਿਕਾਸ ਸਾਡੀ ਪਹਿਲੀ ਤਰਜੀਹ ਹੈ।

-PTCNews

Related Post