ਵੰਡ ਦਾ ਦੁਖਾਂਤ: ਪਾਕਿਸਤਾਨ 'ਚ ਰਹਿ ਰਹੀ ਭੈਣ 75 ਸਾਲ ਬਾਅਦ ਮਿਲੀ ਆਪਣੇ ਭਰਾਵਾਂ ਨੂੰ

By  Pardeep Singh May 19th 2022 06:21 PM

 ਸ੍ਰੀ ਕਰਤਾਰਪੁਰ ਸਾਹਿਬ: ਪਾਕਿ-ਭਾਰਤ ਦਾ ਦੁਖਾਂਤ ਅਜੇ ਵੀ ਬਜ਼ੁਰਗਾਂ ਦੇ ਦਿਲਾਂ ਵਿੱਚ ਉਵੇਂ ਹੀ ਹਰਾ ਹੈ। ਇਹ ਦੁਖਾਂਤ ਕਦੇ ਨਾ ਭੁੱਲਣ ਵਾਲਾ ਹੈ। 1947 ਵਿੱਚ ਕਈ ਪਰਿਵਾਰ ਵਿਛੜੇ ਹਨ ਜਿਨ੍ਹਾਂ ਦਾ ਵਿਛੋੜਾ ਪਰਿਵਾਰ ਦੀਆਂ ਸਿਮਰਤੀਆਂ ਵਿੱਚ ਹਮੇਸ਼ਾ ਰੜਕਦਾ ਰਹਿੰਦਾ ਹੈ।1947 ਦੀ ਵੰਡ ਦਾ ਸ਼ਿਕਾਰ ਬੀਬੀ ਮੁਮਤਾਜ ਵੀ ਹੋਈ। ਉਹ ਵੀ ਆਪਣੇ ਪਰਿਵਾਰ ਤੋਂ ਵਿਛੜ ਗਈ। ਬੀਬੀ ਮੁਮਤਾਜ ਦੱਸਦੀ ਹੈ ਕਿ ਉਹ ਜਦੋਂ 1947 ਦੀ ਵੰਡ ਹੋਈ ਉਸ ਸਮੇਂ ਉਹ ਛੋਟੀ ਬੱਚੀ ਸੀ। ਉਹ ਉਸ ਸਮੇਂ ਆਪਣੀ ਮਾਂ ਦੀ ਲਾਸ਼ ਕੋਲ ਬੈਠ ਕੇ ਰੋ ਰਹੀ ਸੀ। ਲਾਸ਼ ਕੋਲ ਬੈਠੀ ਨੂੰ ਦੇਖ ਕੇ ਪਾਕਿਸਤਾਨ ਦੇ ਇਕ ਮੁਸਲਿਮ ਜੋੜੇ ਨੂੰ ਉਸ 'ਤੇ ਤਰਸ ਆ ਗਿਆ। ਜਿਸ ਤੋਂ ਬਾਅਦ ਮੁਹੰਮਦ ਇਕਬਾਲ ਅਤੇ ਉਸਦੀ ਪਤਨੀ ਅੱਲ੍ਹਾ ਰੱਖੀ ਨੇ ਉਸ ਨੂੰ ਗੋਦ ਲੈ ਲਿਆ ਅਤੇ ਉਸਦਾ ਨਾਮ ਮੁਮਤਾਜ ਰੱਖਿਆ।

ਬੀਬੀ ਮੁਮਤਾਜ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਗੋਦ ਲਿਆ ਹੈ। ਉਹ ਅਸਲ 'ਚ ਇਕ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦਾ ਪਰਿਵਾਰ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ। ਜਦੋਂ ਬੀਬੀ ਮੁਮਤਾਜ ਨੂੰ ਪਤਾ ਲੱਗਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ ਤਾਂ ਬੀਬੀ ਮੁਮਤਾਜ ਦੇ ਪੁੱਤਰ ਸ਼ਾਹਬਾਜ਼ ਨੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਸ਼ੋਸਲ ਮੀਡੀਆ ਰਾਹੀ ਭਾਲ ਰੰਗ ਲੈ ਕੇ ਆਈ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਸਿੱਖ ਪਰਿਵਾਰ ਪਟਿਆਲਾ ਦੀ ਪਾਤੜਾ ਦੇ ਸ਼ੁਤਰਾਣਾ ਪਿੰਡ ਦੀ ਰਹਿਣ ਵਾਲਾ ਹੈ।

ਸੋਸ਼ਲ ਮੀਡੀਆ ਉੱਤੇ ਪਰਿਵਾਰਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦਾ ਨਿਸ਼ਚਾ ਕੀਤਾ। ਭਾਰਤ ਅਤੇ ਪਾਕਿਸਤਾਨ ਦੀਆਂ ਕਾਗਜ਼ੀ ਕਾਰਵਾਈਆਂ ਨੂੰ ਪੂਰੇ ਕਰਦੇ ਹੋਏ ਆਖ਼ਿਰ 75 ਸਾਲ ਬਾਅਦ ਮੁਮਤਾਜ ਬੀਬੀ ਅਤੇ ਉਹਨਾਂ ਦੇ ਤਿੰਨਾਂ ਭਰਾਵਾਂ ਦੀ ਪਰਿਵਾਰਾਂ ਸਮੇਤ ਮੁਲਾਕਾਤ ਹੋਈ। ਇਸ ਮੌਕੇ ਦੋਵੇਂ ਪਰਿਵਾਰਾਂ ਦੇ ਹੰਝੂ ਨਹੀਂ ਰੁਕ ਰਹੇ ਸਨ।

ਇਹ ਵੀ ਪੜ੍ਹੋ:ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

-PTC News

Related Post