ਪਟਿਆਲਾ ਪ੍ਰਸ਼ਾਸ਼ਨ ਨੇ ਅਧਿਆਪਕ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਕੇ ਧਰਨਾ ਪ੍ਰਦਰਸ਼ਨ 'ਤੇ ਲਾਈ ਰੋਕ , ਰਾਤ ਨੂੰ ਅਧਿਆਪਕ ਆਗੂ ਦੇ ਘਰ ਪਹੁੰਚੇ ਪੁਲਿਸ ਕਰਮੀ

By  Shanker Badra February 8th 2019 10:24 PM -- Updated: February 8th 2019 10:31 PM

ਪਟਿਆਲਾ ਪ੍ਰਸ਼ਾਸ਼ਨ ਨੇ ਅਧਿਆਪਕ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਕੇ ਧਰਨਾ ਪ੍ਰਦਰਸ਼ਨ 'ਤੇ ਲਾਈ ਰੋਕ , ਰਾਤ ਨੂੰ ਅਧਿਆਪਕ ਆਗੂ ਦੇ ਘਰ ਪਹੁੰਚੇ ਪੁਲਿਸ ਕਰਮੀ:ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਨਾ ਮਿਲਣ ਦਾ ਸਮਾਂ ਦੇ ਕੇ 10ਵੀਂ ਵਾਰ ਫਿਰ ਤੋਂ ਮੀਟਿੰਗ ਤੋਂ ਮੁਕਰਨ 'ਤੇ ਭੜਕੇ ਅਧਿਆਪਕਾਂ ਨੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਮੁੜ ਤੋਂ 10 ਫਰਵਰੀ ਨੂੰ ਮਹਾਂ ਰੈਲੀ ਰਾਹੀਂ ਪਟਿਆਲਾ ਸ਼ਹਿਰ ਵੱਲ ਰੁਖ ਕਰਨ ਦਾ ਐਲਾਨ ਕੀਤਾ ਸੀ।ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਧਿਆਪਕ ਜਥੇਬੰਦੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਿਹਾ ਹੈ ਕਿ ਉਹ ਪ੍ਰਵਾਨਗੀ ਲਏ ਬਗੈਰ ਕਿਸੇ ਕਿਸਮ ਦਾ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ।

Patiala administration Teachers Union notice issuing protest Stop
ਪਟਿਆਲਾ ਪ੍ਰਸ਼ਾਸ਼ਨ ਨੇ ਅਧਿਆਪਕ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਕੇ ਧਰਨਾ ਪ੍ਰਦਰਸ਼ਨ 'ਤੇ ਲਾਈ ਰੋਕ , ਰਾਤ ਨੂੰ ਅਧਿਆਪਕ ਆਗੂ ਦੇ ਘਰ ਪਹੁੰਚੇ ਪੁਲਿਸ ਕਰਮੀ

ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨੋਟਿਸ ਵਿੱਚ ਹਾਈਕੋਰਟ ਦੀਆਂ ਹਦਾਇਤਾਂ ਦਾ ਜ਼ਿਕਰ ਕੀਤਾ ਕਿ ਕਿਸੇ ਵੀ ਧਰਨੇ ਪ੍ਰਦਰਸ਼ਨ ਨੂੰ ਕਰਨ ਲਈ ਇਕ ਹਫ਼ਤਾ ਪਹਿਲਾਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਸਪਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿਚ ਧਾਰਾ 144 ਲੱਗੀ ਹੋਈ ਹੈ ਅਤੇ ਕਿਸੇ ਕਿਸਮ ਦੀ ਅਵੱਗਿਆ ਕਰਨ ਦੀ ਕੋਸ਼ਿਸ ਅਤੇ ਇਸਦੇ ਨਤੀਜਿਆਂ ਦੀ ਜਿੰਮੇਵਾਰੀ ਇਨ੍ਹਾਂ ਅਧਿਆਪਕ ਆਗੂਆਂ ਦੀ ਹੋਵੇਗੀ।

Patiala administration Teachers Union notice issuing protest Stop
ਪਟਿਆਲਾ ਪ੍ਰਸ਼ਾਸ਼ਨ ਨੇ ਅਧਿਆਪਕ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਕੇ ਧਰਨਾ ਪ੍ਰਦਰਸ਼ਨ 'ਤੇ ਲਾਈ ਰੋਕ , ਰਾਤ ਨੂੰ ਅਧਿਆਪਕ ਆਗੂ ਦੇ ਘਰ ਪਹੁੰਚੇ ਪੁਲਿਸ ਕਰਮੀ

ਇਸ ਦੌਰਾਨ ਪੁਲਿਸ ਕਰਮੀ ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਦੇ ਘਰ ਰਾਤ 9 ਵਜੇ ਧਾਰਾ 144 ਦੀ ਯਾਦ ਦਿਵਾਉਣ ਪਹੁੰਚ ਗਏ ਹਨ।ਪੁਲਿਸ ਕਰਮੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਦੇ ਘਰ ਨੋਟਿਸ ਦੀ ਕਾਪੀ ਦੇਣ ਲਈ ਗਏ ਸਨ ਪਰ ਉਨ੍ਹਾਂ ਨੇ ਬੇਰੰਗ ਵਾਪਿਸ ਮੋੜ ਦਿੱਤੇ ਹਨ।

-PTCNews

Related Post