ਪਟਿਆਲਾ ਜੇਲ੍ਹ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਲੈਣ ਦਾ ਮਾਮਲਾ : ਜੇਲ੍ਹ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ

By  Shanker Badra April 25th 2019 06:34 PM -- Updated: April 25th 2019 06:56 PM

ਪਟਿਆਲਾ ਜੇਲ੍ਹ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਲੈਣ ਦਾ ਮਾਮਲਾ : ਜੇਲ੍ਹ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ:ਪਟਿਆਲਾ : ਪਟਿਆਲਾ ਜੇਲ੍ਹ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀ ਲੈਣ ਦੇ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਸਮੇਤ 4 ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ ਹੈ।ਇਸ ਸਬੰਧੀ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ , ਸਹਾਇਕ ਜੇਲ੍ਹ ਸੁਪਰਡੈਂਟ ਵਿਕਾਸ ਸ਼ਰਮਾ , ਸੁਖਜਿੰਦਰ ਸਿੰਘ ਤੇ ਪ੍ਰਾਗਨ ਸਿੰਘ ਨੂੰ ਬਰਖ਼ਾਸਤ ਕਰਨ ਦੇ ਹੁਕਮ ਦੇ ਦਿੱਤੇ ਹਨ।

Patiala : gangster bribe Case jail superintendent Including 4 Officer Dismissed ਪਟਿਆਲਾ ਜੇਲ੍ਹ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਲੈਣ ਦਾ ਮਾਮਲਾ : ਜੇਲ੍ਹ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ

ਦੱਸਣਯੋਗ ਹੈ ਕਿ ਮੁਜ਼ੱਫਰਪੁਰ ਦੇ ਇਕ ਮਾਮਲੇ ਦਾ  ਮੁੱਖ ਦੋਸ਼ੀ ਪਟਿਆਲਾ ਜੇਲ੍ਹ ਚ ਬੰਦ ਸੀ।ਓਥੇ ਗੈਂਗਸਟਰਾਂ ਵੱਲੋਂ ਉਕਤ ਦੋਸ਼ੀ ਤੋਂ ਫਿਰੌਤੀ ਲਈ ਗਈ ਸੀ ਜਿਸ ਦਾ ਖੁਲਾਸਾ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਕੀਤਾ ਸੀ। ਮੁਜੱਫਰਪੁਰ ਕੇਸ ਦੇ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਫਿਰੌਤੀ ਦੇਣ ਦੀ ਪੁਸ਼ਟੀ ਕੀਤੀ ਸੀ ਅਤੇ  ਜੇਲ੍ਹ ਅਧਿਕਾਰੀਆਂ 'ਤੇ ਵੀ ਸਵਾਲ ਚੁੱਕੇ ਸਨ।

Patiala : gangster bribe Case jail superintendent Including 4 Officer Dismissed ਪਟਿਆਲਾ ਜੇਲ੍ਹ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਲੈਣ ਦਾ ਮਾਮਲਾ : ਜੇਲ੍ਹ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ

ਇਸ ਤੋਂ ਬਾਅਦ ਪੰਜਾਬ ਦੇ ਜੇਲ ਮੰਤਰੀ ਰੰਧਾਵਾ ਨੇ ਇਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕਰਕੇ ਇਸ ਦੀ ਪੜਤਾਲ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਸੀ ,ਜਿਨ੍ਹਾਂ ਵੱਲੋਂ ਜੇਲ ਸੁਪਰਡੈਂਟ ਸਮੇਤ ਚਾਰ ਵਿਅਕਤੀ ਦੋਸ਼ੀ ਪਾਏ ਗਏ ਸਨ। ਹੁਣ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਗਏ ਹਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਦੇ ਵਿਧਾਇਕ ਵਜੋਂ ਅਸਤੀਫ਼ਾ

-PTCNews

Related Post