ਪਟਿਆਲਾ ਵਿੱਚ ਕਾਲੀ ਮਾਤਾ ਮੰਦਰ ਨਜ਼ਦੀਕ ਦੇਖੇ ਗਏ ਸ਼ੱਕੀ ਵਿਅਕਤੀਆਂ ਦੀ ਸੱਚਾਈ ਆਈ ਸਾਹਮਣੇ ,ਜਾਣੋ ਪੂਰਾ ਮਾਮਲਾ

By  Shanker Badra November 28th 2018 12:33 PM

ਪਟਿਆਲਾ ਵਿੱਚ ਕਾਲੀ ਮਾਤਾ ਮੰਦਰ ਨਜ਼ਦੀਕ ਦੇਖੇ ਗਏ ਸ਼ੱਕੀ ਵਿਅਕਤੀਆਂ ਦੀ ਸੱਚਾਈ ਆਈ ਸਾਹਮਣੇ ,ਜਾਣੋ ਪੂਰਾ ਮਾਮਲਾ:ਟਿਆਲਾ 'ਚ ਬੀਤੇ ਦਿਨੀਂ ਕਾਲੀ ਮਾਤਾ ਮੰਦਰ ਨਜ਼ਦੀਕ ਦੋ ਸ਼ੱਕੀ ਵਿਅਕਤੀ ਦੇਖੇ ਗਏ ਸਨ।ਇਨ੍ਹਾਂ ਸ਼ੱਕੀਆਂ ਨੇ ਪੱਗਾਂ ਬੰਨ੍ਹੀਆਂ ਹੋਈਆ ਸਨ ਤੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ।ਇਨ੍ਹਾਂ ਨੇ ਪਹਿਲਾਂ ਮੰਦਰ ਦੇ ਅੱਗੋਂ ਦੋ ਚੱਕਰ ਲਾਏ ਸੀ ,ਜਿਸ ਕਰਕੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।Patiala Kali Mata Temple 2 Suspicious people truth comes frontਹੁਣ ਇਨ੍ਹਾਂ ਸ਼ੱਕੀ ਵਿਅਕਤੀਆਂ ਦੀ ਅਸਲੀ ਸੱਚਾਈ ਸਾਹਮਣੇ ਆਈ ਹੈ।ਇਹ ਦੋਵੇਂ ਕੋਈ ਦਹਿਸ਼ਤਗਰਦ ਨਹੀਂ, ਸਗੋਂ ਇਹ ਦੋਵੋਂ ਮੰਦਰ ਦੇ ਬਾਹਰ ਬੈਠੇ ਗ਼ਰੀਬਾਂ ਨੂੰ ਲੰਗਰ ਦੇਣ ਲਈ ਆਏ ਸਨ।ਜਿਸ ਸਬੰਧੀ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਅਤੀਆਂ ਦਾ ਕੋਈ ਵੀ ਦਹਿਸ਼ਤੀ ਜਾਂ ਗ਼ੈਰ ਸਮਾਜਿਕ ਗਤੀਵਿਧੀਆਂ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਮੂੰਹ ਢਕੇ ਹੋਣ ਕਰਕੇ ਸ਼ੱਕ ਦੇ ਘੇਰੇ ਵਿੱਚ ਆ ਗਏ ਸਨ। Patiala Kali Mata Temple 2 Suspicious people truth comes frontਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਸ਼ਹਿਰ ਵਿੱਚ ਲੱਗੇ ਲੰਗਰ ਵਿੱਚੋਂ ਆਪਣੇ ਘਰ ਲਈ ਲੰਗਰ ਲੈ ਕੇ ਜਾ ਰਹੇ ਸਨ ਤਾਂ ਘਰ ਵਾਲਿਆਂ ਦਾ ਫ਼ੋਨ ਆਇਆ ਕਿ ਉਹ ਕਿਸੇ ਹੋਰ ਸਮਾਗਮ 'ਚ ਜਾ ਰਹੇ ਹਨ ,ਜਿਸ ਕਰਕੇ ਉਨ੍ਹਾਂ ਨੇ ਲੰਗਰ ਮੰਦਰ ਦੇ ਬਾਹਰ ਬੈਠੇ ਗ਼ਰੀਬਾਂ ਨੂੰ ਦੇ ਦਿੱਤਾ ਪਰ ਮੂੰਹ ਢਕੇ ਹੋਣ ਕਰਕੇ ਉਹ ਸ਼ੱਕ ਦੇ ਘੇਰੇ ਵਿੱਚ ਆ ਗਏ ਸਨ।Patiala Kali Mata Temple 2 Suspicious people truth comes frontਦੱਸ ਦੇਈਏ ਕਿ ਅੰਮ੍ਰਿਤਸਰ ਦੇ ਅਦਲੀਵਾਲ 'ਚ ਨਿਰੰਕਾਰੀ ਭਵਨ 'ਤੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਸੀ। -PTCNews

Related Post