ਨਸ਼ੇ ਦੇ ਕਾਰੋਬਾਰ ‘ਚ ਹੁਣ ਔਰਤਾਂ ਵੀ ਸਰਗਰਮ , ਪੁਲਿਸ ਨੇ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ

By  Shanker Badra July 1st 2019 02:39 PM

ਨਸ਼ੇ ਦੇ ਕਾਰੋਬਾਰ ‘ਚ ਹੁਣ ਔਰਤਾਂ ਵੀ ਸਰਗਰਮ , ਪੁਲਿਸ ਨੇ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ:ਪਟਿਆਲਾ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ। ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਨਸ਼ਾ ਸਮੱਗਲਿੰਗ ਦੀ ਦਲਦਲ ‘ਚ ਧਸ ਚੁੱਕੀਆਂ ਹਨ। ਪੰਜਾਬ ‘ਚ ਜਿਥੇ ਮਰਦ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਓਥੇ ਹੀ ਹੁਣ ਔਰਤਾਂ ਵੀ ਇਸ ਧੰਦੇ ਨੂੰ ਚਲਾ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਪਿੰਡ ਰਾਜਗੜ੍ਹ ਤੋਂ ਸਾਹਮਣੇ ਆਇਆ ਹੈ। [caption id="attachment_313647" align="aligncenter" width="300"]Patiala Police registered case registered with heroin ਨਸ਼ੇ ਦੇ ਕਾਰੋਬਾਰ ‘ਚ ਹੁਣ ਔਰਤਾਂ ਵੀ ਸਰਗਰਮ , ਪੁਲਿਸ ਨੇ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ[/caption] ਜਿਥੇ ਪੁਲਿਸ ਨੇ ਇੱਕ ਔਰਤ ਕੋਲੋਂ 385 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਪਸਿਆਣਾ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਰਾਜਗੜ੍ਹ ਵਿਖੇ ਜਾ ਰਹੇ ਸੀ। ਇਸ ਦੌਰਾਨ ਮੁਲਜ਼ਮ ਔਰਤ ਪਿੰਡ ਦੇ ਬੱਸ ਅੱਡੇ ਨੇੜੇ ਹੀ ਪੁਲਿਸ ਨੂੰ ਟੱਕਰ ਗਈ ਅਤੇ ਉਕਤ ਔਰਤ ਤੋਂ 385 ਗਰਾਮ ਹੈਰੋਇਨ ਬਰਾਮਦ ਹੋਈ ਹੈ।ਮੁਲਜ਼ਮ ਔਰਤ ਦੀ ਪਹਿਚਾਣ ਵਿੱਕੀ ਵਾਸੀ ਪਿੰਡ ਰਾਜਗੜ੍ਹ ਵਜੋਂ ਹੋਈ ਹੈ। [caption id="attachment_313646" align="aligncenter" width="300"]Patiala Police registered case registered with heroin ਨਸ਼ੇ ਦੇ ਕਾਰੋਬਾਰ ‘ਚ ਹੁਣ ਔਰਤਾਂ ਵੀ ਸਰਗਰਮ , ਪੁਲਿਸ ਨੇ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਹਾਦਸਾਗ੍ਰਸਤ , 10 ਲੋਕਾਂ ਦੀ ਮੌਤ ਇਸ ਸਬੰਧੀ ਥਾਣਾ ਪਸਿਆਣਾ ਦੇ ਮੁਖੀ ਹਰਬਿੰਦਰ ਸਿੰਘ ਨੇ ਦੱਸਿਆ ਔਰਤ ਤੋਂ ਫੜੀ ਗਈ ਹੈਰੋਇਨ ਦੀ ਕੀਮਤ ਪੋਣੇ ਦੋ ਕਰੋੜ ਦੇ ਕਰੀਬ ਹੈ ਤੇ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਸਹੁਰੇ ਕੇਸਰ ਸਿੰਘ ਨੂੰ ਵੀ ਇਸ ਕੇਸ 'ਚ ਨਾਮਜ਼ਦ ਕਰ ਲਿਆ ਹੈ ਜਿਹੜਾ ਕਿ ਫ਼ਰਾਰ ਹੈ।ਉਨ੍ਹਾਂ ਦੱਸਿਆ ਕਿ ਉਕਤ ਔਰਤ ਦਾ ਪਤੀ ਬਲਕਾਰ ਸਿੰਘ ਭੁੱਕੀ ਦੇ ਕੇਸ 'ਚ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਹੈ। -PTCNews

Related Post