ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਪੁਲਿਸ ਨੇ ਕੀਤੀਆਂ 5 ਹੋਰ ਗ੍ਰਿਫਤਾਰੀਆਂ, 2.38 ਕਰੋੜ ਰੁਪਏ ਬਰਾਮਦ

By  Jashan A May 2nd 2019 10:20 PM -- Updated: May 2nd 2019 10:26 PM

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਪੁਲਿਸ ਨੇ ਕੀਤੀਆਂ 5 ਹੋਰ ਗ੍ਰਿਫਤਾਰੀਆਂ, 2.38 ਕਰੋੜ ਰੁਪਏ ਬਰਾਮਦ,ਪਟਿਆਲਾ: ਫਾਦਰ ਐਂਥਨੀ ਦੇ ਗਾਇਬ ਹੋਏ ਪੈਸਿਆਂ ਦੇ ਮਾਮਲੇ 'ਚ 5 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਟਿਆਲਾ ਪੁਲਸ ਵਲੋਂ 2.38 ਕਰੋੜ ਰੁਪਏ ਵੀ ਬਰਾਮਦ ਕੀਤੇ ਗਏ ਹਨ। [caption id="attachment_290431" align="aligncenter" width="300"]asi ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਪੁਲਿਸ ਨੇ ਕੀਤੀਆਂ 5 ਹੋਰ ਗ੍ਰਿਫਤਾਰੀਆਂ, 2.38 ਕਰੋੜ ਰੁਪਏ ਬਰਾਮਦ[/caption] ਜਾਣਕਾਰੀ ਅਨੁਸਾਰ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ, ਐਸ. ਪੀ. ਡੀ. ਹਰਮੀਤ ਸਿੰਘ ਹੁੰਦਲ ਤੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ। ਜਿਨ੍ਹਾਂ 'ਚ ਸੁਰਿੰਦਰਪਾਲ ਉਰਫ ਚਿੜੀਆ ਪੁੱਤਰ ਰਾਮ ਸਰੂਮ ਨਿਵਾਸੀ ਵਾਰਡ ਨੰਬਰ 3 ਪਾਤੜਾਂ ਜ਼ਿਲਾ ਪਟਿਆਲਾ ਤੋਂ 40 ਲੱਖ ਰੁਪਏ ਬਰਾਮਦ ਕੀਤੇ ਗਏ। ਹੋਰ ਪੜ੍ਹੋ:ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ‘ਤੇ ਅਦਲਾਤ ਨੇ ਸੁਣਾਇਆ ਫੈਸਲਾ ਇਸ ਮਾਮਲੇ 'ਚ ਪੁਲਿਸ ਬੇ ਮੁਹੰਮਦ ਸੰਗੀਰ ਪੁੱਤਰ ਮੁਹੰਮਦ ਜਮੀਲ ਵਾਸੀ ਬਲਬੀਰ ਖਾਨ ਕਾਲੋਨੀ ਪਟਿਆਲਾ ਦੇ ਘਰ ਰੇਡ ਕੀਤੀ ਗਈ ਤਾਂ ਪੁਲਿਸ ਨੇ ਉਥੋਂ 20 ਲੱਖ ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਪੁਲਿਸ ਨੇ ਹੌਲਦਾਰ ਅਮਰੀਕ ਸਿੰਘ ਤੋਂ ਪੁਲਸ ਨੇ 30 ਲੱਖ ਰੁਪਏ ਬਰਾਮਦ ਕੀਤੇ। ਚੌਥਾ ਨਾਮ ਨਿਰਮਲ ਸਿੰਘ ਪੁੱਤਰ ਸਵ. ਕੇਹਰ ਸਿੰਘ ਵਾਸੀ ਪਿੰਡ ਰਾਏਪੁਰ ਥਾਣਾ ਜੋੜੀਆਂ ਜ਼ਿਲਾ ਮਾਨਸਾ ਦੇ ਘਰ ਰੇਡ ਕੀਤੀ। ਇਹ ਏ. ਐਸ. ਆਈ. ਰਾਜਪ੍ਰੀਤ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਇਸ ਤੋਂ 1 ਕਰੋੜ ਰੁਪਏ ਬਰਾਮਦ ਹੋਏ। ਹਾਲਾਂਕਿ ਨਿਰਮਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਹੋਰ ਪੜ੍ਹੋ:ਆਖਿਰ ਕਿਉਂ ਕੀਤੀ ਬੀਐਸਐਫ ਜਵਾਨ ਦੀ ਪਤਨੀ ਨੇ ਖ਼ੁਦਕੁਸ਼ੀ, ਜਾਣੋ ਮਾਮਲਾ [caption id="attachment_290557" align="aligncenter" width="300"]pta ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਪੁਲਿਸ ਨੇ ਕੀਤੀਆਂ 5 ਹੋਰ ਗ੍ਰਿਫਤਾਰੀਆਂ, 2.38 ਕਰੋੜ ਰੁਪਏ ਬਰਾਮਦ[/caption] ਇਸ ਤੋਂ ਬਾਅਦ ਪੁਲਿਸ ਨੇ ਦਵਿੰਦਰ ਕੁਮਾਰ ਉਰਫ ਕਾਲਾ ਵਾਸੀ ਮੂਨਕ ਦੇ ਘਰ ਰੇਡ ਕੀਤੀ, ਇਥੇ ਪੁਲਿਸ ਨੂੰ 30 ਲੱਖ ਰੁਪਏ ਬਰਾਮਦ ਹੋਏ। ਪੰਜਵੇਂ ਵਿਅਕਤੀ ਸੰਜੀਵ ਕੁਮਾਰ ਵਾਸੀ ਰਾਮ ਗੁੱਜਰਾਂ ਤੋਂ 18 ਲੱਖ ਰੁਪਏ ਬਰਾਮਦ ਹੋਏ। ਇਸ ਤਰ੍ਹਾਂ ਕੁੱਲ 2 ਕਰੋੜ 20 ਲੱਖ ਰੁਪਏ ਪੁਲਿਸ ਨੇ 12 ਘੰਟੇ ਆਪ੍ਰੇਸ਼ਨ ਚਲਾ ਕੇ ਬਰਾਮਦ ਕੀਤੇ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post