ਬੇਰੁਜ਼ਗਾਰ ਹੈਲਥ ਵਰਕਰਾਂ ਨੇ ਕੀਤਾ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ, ਦੇਖੋ ਤਸਵੀਰਾਂ

By  Jashan A March 10th 2019 02:12 PM

ਬੇਰੁਜ਼ਗਾਰ ਹੈਲਥ ਵਰਕਰਾਂ ਨੇ ਕੀਤਾ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ, ਦੇਖੋ ਤਸਵੀਰਾਂ ,ਪਟਿਆਲਾ: ਸਥਾਨਕ ਬਾਰਾਂਦਰੀ ਗੇਟ ਉੱਪਰ ਪੱਕਾ ਮੋਰਚੇ ਲਗਾ ਕੇ ਬੈਠੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਿਹਤ ਵਰਕਰ (ਮੇਲ) ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਲਈ ਮੰਗ ਦੇਣ ਲਈ ਮਾਰਚ ਕੀਤਾ।

PTI ਬੇਰੁਜ਼ਗਾਰ ਹੈਲਥ ਵਰਕਰਾਂ ਨੇ ਕੀਤਾ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ, ਦੇਖੋ ਤਸਵੀਰਾਂ

ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਿਹਤ ਮਹਿਕਮੇ ਵਿੱਚ ਸਿਹਤ ਵਰਕਰ ਦੀਆਂ ਸੈਕੜੇ ਅਸਾਮੀਆਂ ਖਾਲੀ ਪਈਆਂ ਹਨ ਪਰੰਤੂ ਅਨੇਕਾਂ ਵਾਰ ਵਾਅਦੇ ਕਰਨ ਮਗਰੋਂ ਵੀ ਸਿਹਤ ਮੰਤਰੀ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ।

PTI ਬੇਰੁਜ਼ਗਾਰ ਹੈਲਥ ਵਰਕਰਾਂ ਨੇ ਕੀਤਾ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ, ਦੇਖੋ ਤਸਵੀਰਾਂ

ਯੂਨੀਅਨ ਆਗੂ ਤਰਲੋਚਨ ਸੰਗਰੂਰ ਨੇ ਕਿਹਾ ਕਾਂਗਰਸ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦੇ ਵਿਸਾਰੇ ਜਾ ਰਹੇ ਹਨ।ਜਿਉਂ ਵੀ ਬੇਰੁਜ਼ਗਾਰਾਂ ਨੇ ਮਾਰਚ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਵੱਲੋਂ ਰੋਕਾਂ ਲਗਾ ਕੇ ਡੱਕਿਆ ਗਿਆ।

PTI ਬੇਰੁਜ਼ਗਾਰ ਹੈਲਥ ਵਰਕਰਾਂ ਨੇ ਕੀਤਾ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ, ਦੇਖੋ ਤਸਵੀਰਾਂ

ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ 4 ਮਾਰਚ ਤੋਂ ਚੱਲ ਰਿਹਾ ਪੱਕਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਸੋਨੀ ਪਾਇਲ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਸਰਕਾਰ ਚੋਣ ਵਾਅਦਿਆਂ ਤੋ ਮੁੱਕਰ ਚੁੱਕੀ ਹੈ।ਇਸ ਸਮੇਂ ਹਰਵਿੰਦਰ,ਜਸਵੀਰ ਪਟਿਆਲਾ,ਮੱਖਣ ਮਾਨਸਾ,ਸੋਨੀ ਲਹਿਰਾ,ਲਖਵਿੰਦਰ ਲੱਖਾ ਫਰਮਾਹੀ,ਲੱਖਾ ਜੋਗਾ ,ਲਖਵੀਰ ਮੌੜ,ਸੁਖਮੰਦਰ ਕਾਂਗੜ, ਅਮਰੀਕ ਬਠਿੰਡਾ,ਬੂਟਾ ਸੇਲਬਰਾਹ ਆਦਿ ਹਾਜਰ ਸਨ।

-PTC News

Related Post