ਪਟਿਆਲਾ: ਪੰਜਾਬ 'ਚ ਕਾਂਗਰਸ ਅਤੇ ਗੈਂਗਸਟਰ ਹੋਏ ਇਕੱਠੇ: ਬਿਕਰਮ ਮਜੀਠੀਆ

By  Jashan A December 21st 2019 01:53 PM

ਪਟਿਆਲਾ: ਪੰਜਾਬ 'ਚ ਕਾਂਗਰਸ ਅਤੇ ਗੈਂਗਸਟਰ ਹੋਏ ਇਕੱਠੇ: ਬਿਕਰਮ ਮਜੀਠੀਆ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਅਕਾਲੀ ਦਲ ਵੱਲੋਂ ਸੂਬੇ ਅੰਦਰ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਐੱਸ.ਐੱਸ ਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Sad Protestਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਬਿਕਰਮ ਮਜੀਠੀਆ, ਪ੍ਰੋ. ਚੰਦੂਮਾਜਰਾ, ਸੁਰਜੀਤ ਰੱਖੜਾ ਸਮੇਤ ਹੋਰ ਆਗੂ ਅਤੇ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਵੀ ਮੌਜੂਦ ਹਨ।

ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਸਟੇਜ ਤੋਂ ਵੱਖ-ਵੱਖ ਆਗੂਆਂ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਟੇਜ ਤੋਂ ਬੋਲਦਿਆਂ ਕਾਂਗਰਸ ਸਰਕਾਰ 'ਤੇ ਤੰਜ ਕਸਿਆ।

ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਏ ਨਤਮਸਤਕ

Sad Protestਉਹਨਾਂ ਕਿਹਾ ਕਿ ਕਾਂਗਰਸ ਨੇ ਇਸ ਧਰਨੇ ਨੂੰ ਅਸਫ਼ਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ' ਲਾਇਆ ਸੀ, ਪਰ ਉਹ ਇਸ 'ਚ ਕਾਮਯਾਬ ਨਹੀਂ ਹੋ ਸਕੇ।ਉਹਨਾਂ ਇਹ ਵੀ ਕਿਹਾ ਕਿ ਪੰਜਾਬ 'ਚ ਕਾਂਗਰਸ ਅਤੇ ਗੈਂਗਸਟਰ ਇਕੱਠੇ ਹੋ ਗਏ ਹਨ, ਜਿਸ ਕਾਰਨ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਉਹਨਾਂ ਕਿਹਾ ਤਖਤੂਮਾਜਰਾ ਵਾਲੀ ਘਟਨਾ ਤੇ ਹੈਵਾਨੀਅਤ ਦਾ ਰੂਪ ਹਰ ਪਾਸੇ ਵਿਖਾਈ ਦਿੰਦਾ ਹੈ।

ਇਸ ਘਟਨਾ 'ਤੇ ਬੋਲਦਿਆਂ ਕਿਹਾ ਕਿ ਠਾਣਾ ਇੰਚਾਰਜ ਨੇ ਅਜੇ ਤੱਕ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ। ਮਜੀਠੀਆ ਨੇ 'ਕਾਂਗਰਸੀ ਐੱਮ.ਐੱਲ.ਏ. ਨੇ ਔਰਤਾਂ ਲਈ ਭੱਦੀ ਸ਼ਬਦਾਵਲੀ' ਵਰਤੀ।

Sad Protestਅੱਗੇ ਉਹਨਾਂ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖ਼ਜ਼ਾਨਾ ਖਾਲੀ ਦੱਸਣ ਵਾਲੇ ਮੰਤਰੀ ਜੀ ਖੁਦ ਠਾਠ-ਬਾਠ ਦੀ ਜ਼ਿੰਦਗੀ ਜਿਉ ਰਿਹਾ ਹੈ। ਉਸ ਦੀ ਕੋਠੀ 'ਚ 27 ਏ.ਸੀ ਚੱਲ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

-PTC News

Related Post