ਸਾਂਝੇ ਅਧਿਆਪਕ ਮੋਰਚੇ ਵੱਲੋਂ ਸਰਕਾਰ ਖਿਲਾਫ ਹੱਲਾ-ਬੋਲ, ਅੱਜ ਨਾਭਾ 'ਚ ਕਰਨਗੇ ਧਰਮਸੋਤ ਦੇ ਘਰ ਦਾ ਘਿਰਾਓ

By  Joshi November 12th 2018 09:23 AM -- Updated: November 12th 2018 09:24 AM

ਸਾਂਝੇ ਅਧਿਆਪਕ ਮੋਰਚੇ ਵੱਲੋਂ ਸਰਕਾਰ ਖਿਲਾਫ ਹੱਲਾ-ਬੋਲ, ਅੱਜ ਨਾਭਾ 'ਚ ਕਰਨਗੇ ਧਰਮਸੋਤ ਦੇ ਘਰ ਦਾ ਘਿਰਾਓ,ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ 8886 ਐੱਸ. ਐੱਸ. ਏ./'ਰਮਸਾ' ਅਧਿਆਪਕਾਂ ਅਤੇ ਆਦਰਸ਼ ਤੇ ਮਾਡਲ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਆੜ 'ਚ ਮੌਜੂਦਾ ਸਮੇਂ ਮਿਲ ਰਹੀਆਂ ਤਨਖਾਹਾਂ 'ਚ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਫੈਸਲੇ ਖਿਲਾਫ ਅਧਿਆਪਕਾ ਨੇ ਸੂਬੇ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਪੱਕਾ ਮੋਰਚਾ ਲਗਾਇਆ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਲਏ ਗਏ ਫੈਸਲੇ ਅਨੁਸਾਰ 12 ਤੇ 13 ਨਵੰਬਰ ਨੂੰ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਹੋਰ ਪੜ੍ਹੋ:ਫ਼ਿਰੋਜ਼ਪੁਰ ਦੇ ਜ਼ੀਰਾ ‘ਚ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਗਰਭਵਤੀ ਸੀ ਮਹਿਲਾ

ਜਿਸ ਦੌਰਾਨ ਅੱਜ ਨਾਭਾ ਵਿਖੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ 18 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਘੇਰੀ ਜਾਵੇਗੀ।

—PTC News

Related Post