ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ

By  Shanker Badra May 9th 2019 07:43 PM

ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ:ਪਟਿਆਲਾ :ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਪਿਛਲੇ ਕੁੱਝ ਦਿਨਾਂ ਤੋਂ ਕਰਨਾ ਪੈ ਰਿਹਾ ਹੈ। [caption id="attachment_293409" align="aligncenter" width="300"]Patiala Village kulara Police People lathicharge ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ[/caption] ਅੱਜ ਇਹ ਵਿਰੋਧ ਉਸ ਸਮੇਂ ਖ਼ੂਨੀ ਖੇਡ 'ਚ ਤਬਦੀਲ ਹੋ ਗਿਆ ,ਜਦੋਂ ਮਹਾਰਾਣੀ ਪ੍ਰਨੀਤ ਕੌਰ ਵੋਟਾਂ ਲਈ ਅਪੀਲ ਕਰਨ ਲਈ ਪਿੰਡ ਕੁਲਾਰਾਂ ਵਿਖੇ ਪਹੁੰਚੀ ਸੀ।ਓਥੇ ਲੋਕਾਂ ਨੇ ਆਪਣਾ ਗੁੱਸਾ ਕੱਢਣ ਲਈ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਾਲੀਆਂ ਝੰਡੀਆਂ ਲੈ ਕੇ ਰੱਖੇ ਪ੍ਰੋਗਰਾਮ ਵੱਲ ਜਾ ਰਹੇ ਸੀ। [caption id="attachment_293408" align="aligncenter" width="300"]Patiala Village kulara Police People lathicharge ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ[/caption] ਇਸ ਦੌਰਾਨ ਪੁਲਿਸ ਨੇ ਕਿਸੇ ਲੀਡਰ ਦੇ ਇਸਾਰੇ 'ਤੇ ਲੋਕਾਂ 'ਤੇ ਲਾਠੀਚਾਰਜ ਕਰ ਦਿੱਤਾ ਤਾਂ ਲੋਕਾਂ ਨੇ ਉਸਦਾ ਮੂੰਹ ਤੋੜ ਜਵਾਬ ਦਿੰਦਿਆ ਇੱਟਾਂ -ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਕਾਫੀ ਲੋਕ ਜ਼ਖਮੀ ਵੀ ਹੋਏ ਹਨ।ਇਸ ਹਿੰਸਕ ਲੜਾਈ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। [caption id="attachment_293411" align="aligncenter" width="300"]Patiala Village kulara Police People lathicharge ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ[/caption] ਜਾਣਕਾਰੀ ਅਨੁਸਾਰ ਪਿੰਡ ਕੁਲਾਰਾਂ 'ਚ ਜੋ ਅੱਜ ਹਿੰਸਕ ਘਟਨਾ ਹੋਈ ਹੈ ,ਉਸ ਦਾ ਕਾਰਨ ਹੈ ਕਿ ਕੁੱਝ ਸਮਾਂ ਪਹਿਲਾਂ ਹੋਈਆਂ ਸਰਪੰਚੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਹੋਈ ਧੱਕੇਸਾਹੀ ਤੋਂ ਲੋਕ ਦੁਖੀ ਸਨ,ਜਿਸ ਕਰਕੇ ਉਹ ਆਪਣਾ ਵਿਰੋਧ ਦਿਖਾਉਣਾ ਚਾਹੁੰਦੇ ਸਨ। [caption id="attachment_293410" align="aligncenter" width="300"]Patiala Village kulara Police People lathicharge ਜਦੋਂ ਲੋਕ ਮਹਾਰਾਣੀ ਪ੍ਰਨੀਤ ਕੌਰ ਕੋਲ ਦੁੱਖੜੇ ਲੈ ਕੇ ਗਏ ਤਾਂ ਪੁਲਿਸ ਨੇ ਕੀਤਾ ਲਾਠੀਚਾਰਜ ,ਮਗਰੋਂ ਲੋਕਾਂ ਨੇ ਚਲਾਏ ਇੱਟਾਂ -ਰੋੜੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਇਸ ਦੌਰਾਨ ਲੋਕ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣੇ ਦੁੱਖੜੇ ਦੱਸਦੇ ਤਾਂ ਉਸ ਤੋਂ ਪਹਿਲਾਂ ਹੀ ਕਿਸੇ ਲੀਡਰ ਦੇ ਕਹਿਣ 'ਤੇ ਲਾਠੀਚਾਰਜ ਕਰਵਾ ਦਿੱਤਾ।ਇਹ ਖੂਨੀ ਜੰਗ ਇਕ ਘੰਟੇ ਤੱਕ ਚਲਦੀ ਰਹੀ।ਜਦੋਂ ਲੋਕਾਂ 'ਤੇ ਲਾਠੀਚਾਰਜ ਹੋਇਆ ਤਾਂ ਉਸ ਸਮੇਂ ਲੋਕ ਛੱਤ 'ਤੇ ਚੜੇ ਹੋਏ ਸਨ, ਜਿਸ ਕਰਕੇ ਲੋਕਾਂ ਨੇ ਛੱਤ ਤੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post