Sun, May 19, 2024
Whatsapp

ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Written by  Shanker Badra -- May 09th 2019 07:34 PM
ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ:ਰਾਜਪੁਰਾ : ਰਾਜਪੁਰਾ ਦੇ ਨੇੜਲੇ ਪਿੰਡ ਨੇਪਰਾਂ ਦੀ ਮੌਜੂਦਾ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਆਪਣੀ ਹੀ ਦੁਕਾਨ ਦੇ ਸਟੋਰ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ , ਜੋ ਜਨਸੂਆਂ ਅੱਡੇ `ਤੇ ਸੈਨਟਰੀ ਦੀ ਦੁਕਾਨ ਕਰਦਾ ਸੀ।ਮਿ੍ਤਕ ਦੀ ਖ਼ੁਦਕੁਸ਼ੀ ਦਾ ਕਾਰਨ ਉਸ ਦਾ ਕੰਮ ਠੱਪ ਹੋਣਾ ਦੱਸਿਆ ਜਾ ਰਿਹਾ ਹੈ। [caption id="attachment_293405" align="aligncenter" width="300"]Rajpura Near Village Nepera women sarpanch Husband Suicide ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ[/caption] ਜਾਣਕਾਰੀ ਅਨੁਸਾਰ ਪਿੰਡ ਨੇਪਰਾਂ ਤੋਂ ਮਹਿਲਾ ਸਰਪੰਚ ਪਿੰਕੀ ਰਾਣੀ ਦਾ ਪਤੀ ਰਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਿੰਡ ਜਨਸੂਆ ਅੱਡੇ ਨੇੜੇ ਸੈਨੇਟਰੀ ਦੀ ਦੁਕਾਨ ਕਰ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।ਉਸਨੇ ਬੀੜੀ ਰਾਤ ਆਪਣੀ ਦੁਕਾਨ ਦੇ ਸਟੋਰ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।ਉਹ ਦੁਕਾਨ ਦਾ ਕੰਮ ਫੇਲ ਹੋਣ ਕਰ ਕੇ ਪਰੇਸ਼ਾਨ ਰਹਿੰਦਾ ਸੀ ,ਜਿਸ ਕਾਰਨ ਉਸ ਦੇ ਸਿਰ `ਤੇ ਕਾਫ਼ੀ ਕਰਜ਼ਾ ਚੜ ਗਿਆ ਸੀ। [caption id="attachment_293407" align="aligncenter" width="300"]Rajpura Near Village Nepera women sarpanch Husband Suicide ਰਾਜਪੁਰਾ : ਕਰਜ਼ੇ ਤੋਂ ਦੁਖੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਸ਼ਿਆਰਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, 2 ਬੱਚਿਆ ਸਮੇਤ 10 ਮੌਤਾਂ, ਕਈ ਜ਼ਖਮੀ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਜਨਸੂਆ ਦੇ ਪੁਲਿਸ ਇੰਚਾਰਜ ਸਹਾਇਕ ਥਾਣੇਦਾਰ ਰਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲੀਸ ਨੇ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨ `ਤੇ ਮ੍ਰਿਤਕ ਰਵਿੰਦਰ ਸਿਘ ਦੀ ਲਾਸ਼ ਦਾ ਪੋਸ਼ਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

LIVE CHANNELS
LIVE CHANNELS