ਪੰਜਾਬ ਭਰ 'ਚ 4 ਮਈ ਤੋਂ ਪਟਵਾਰੀ ਤੇ ਕਾਨੂੰਗੋ ਸਮੂਹਿਕ ਛੁੱਟੀ 'ਤੇ

By  Riya Bawa May 4th 2022 08:53 AM -- Updated: May 4th 2022 09:58 AM

ਚੰਡੀਗੜ੍ਹ- ਪੰਜਾਬ ਭਰ ਵਿੱਚ 4 ਮਈ ਤੋਂ ਲੈ ਕੇ 6 ਮਈ ਤੱਕ ਅਤੇ 9 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਸਮੂਹਿਤ ਛੁੱਟੀ 'ਤੇ ਜਾ ਰਹੇ ਹਨ। ਇਸ ਦਾ ਐਲਾਨ ਖੁਦ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਪ੍ਰੈਸ ਰਲੀਜ਼ ਜਾਰੀ ਕਰਕੇ ਕੀਤਾ ਗਿਆ ਹੈ।

ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਕੁੱਝ ਦਿਨ ਪਹਿਲਾਂ ਦੀਦਾਰ ਸਿੰਘ ਜਿਲ੍ਹਾ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਸੰਗਰੂਰ-ਮਲੇਰਕੋਟਲਾ ਖਿਲਾਫ਼ ਵਿਜੀਲੈਂਸ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਬਿਲਕੁਲ ਝੂਠਾ ਹੈ।

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ, ਵਿਜੀਲੈਂਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਉਹ 4 ਮਈ ਤੋਂ ਲੈ ਕੇ 6 ਮਈ ਤੱਕ ਅਤੇ 9 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਸਮੂਹਿਤ ਛੁੱਟੀ 'ਤੇ ਜਾ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ, ਜੇਕਰ 15 ਮਈ ਤੱਕ ਦੀਦਾਰ ਸਿੰਘ ਖਿਲਾਫ਼ ਦਰਜ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀਆਂ 16 ਮਈ 2022 ਨੂੰ ਜਥੇਬੰਦੀਆਂ ਅਗਲਾ ਸੰਘਰਸ਼ ਉਲੀਕਣਗੀਆਂ।

-PTC News

Related Post