ਪਾਇਲ 'ਚ ਹਥਿਆਰਬੰਦਾਂ ਨੇ ਮਚਾਇਆ ਕੋਹਰਾਮ, ਕਈ ਦੁਕਾਨਾਂ ਦੀ ਕੀਤੀ ਭੰਨ-ਤੋੜ

By  Jashan A October 31st 2019 11:19 AM

ਪਾਇਲ 'ਚ ਹਥਿਆਰਬੰਦਾਂ ਨੇ ਮਚਾਇਆ ਕੋਹਰਾਮ, ਕਈ ਦੁਕਾਨਾਂ ਦੀ ਕੀਤੀ ਭੰਨ-ਤੋੜ,ਪਾਇਲ: ਬੀਤੇ ਦਿਨ ਪਾਇਲ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇਥੇ ਦਿਨ-ਦਿਹਾੜੇ ਹਥਿਆਰਬੰਦ ਨੌਜਵਾਨਾਂ ਨੇ ਕੋਹਰਾਮ ਮਚਾ ਦਿੱਤਾ।

Payal Attackਇਹਨਾਂ ਨੌਜਵਾਨਾਂ ਨੇ ਸ਼ਹਿਰ ਦੀਆਂ ਕਈ ਦੁਕਾਨਾਂ 'ਤੇ ਤੋੜ-ਭੰਨ ਕੀਤੀ ਅਤੇ 2 ਦੁਕਾਨਦਾਰਾਂ ਨੂੰ ਜ਼ਖਮੀਂ ਕਰ ਦਿੱਤਾ। ਜਿਸ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ।

ਹੋਰ ਪੜ੍ਹੋ: ਦੀਵਾਲੀ ਵਾਲੀ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਧੀਆਂ ਦੇ ਪਿਤਾ ਦੀ ਮੌਤ

ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਗੁੰਡਾਗਰਦੀ ਦਾ ਨੰਗਾ ਨਾਚ ਸ਼ਰੇਆਮ ਦੇਖ ਸਕਦੇ ਹੋ।ਜ਼ਖਮੀਂ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਨੂੰ ਆਪਣੀ ਦੁਕਾਨ 'ਚ ਮੌਜੂਦ ਸੀ ਤਾਂ ਹਥਿਆਰਾਂ ਨਾਲ ਲੈਸ ਕਈ ਨੌਜਵਾਨਾਂ ਨੇ ਉਹਨਾਂ ਦੀਆਂ ਦੁਕਾਨਾਂ 'ਤੇ ਹਮਲਾ ਕਰ ਦਿੱਤਾ।

Payal Attackਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

Related Post