ਜੰਮੂ -ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਰਾਜ ਸਭਾ 'ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ

By  Shanker Badra August 5th 2019 02:13 PM

ਜੰਮੂ -ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਰਾਜ ਸਭਾ 'ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ:ਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਅੱਜ ਰਾਜ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਿਹਾਸਕ ਬਦਲਾਅ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਦਾ ਪ੍ਰਸਤਾਵ ਦਿੱਤਾ ਹੈ। ਜਿਸ ਤੋਂ ਬਾਅਦ ਅਮਿਤ ਸ਼ਾਹ ਦੇ ਬਿਆਨ 'ਤੇ ਰਾਜ ਸਭਾ 'ਚ ਹੰਗਾਮਾ ਹੋ ਗਿਆ ਹੈ।

PDP MPs Nazir Ahmad And Fayaz protest in Parliament premises after resolution revoking Article 370 from J&K moved by HM in Rajya Sabha
ਜੰਮੂ -ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਰਾਜ ਸਭਾ 'ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ

ਇਸ ਦੌਰਾਨ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਿਹਾਸਕ ਬਦਲਾਅ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਬਦਲਾਅ ਨੂੰ ਰਾਸ਼ਟਰਪਤੀ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਆਰਟੀਕਲ 370 ਦੇ ਸਾਰੇ ਖੰਡ ਲਾਗੂ ਨਹੀਂ ਹੋਣਗੇ। ਲੱਦਾਖ ਨੂੰ ਵੀ ਬਿਨਾਂ ਵਿਧਾਨ ਸਭਾ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮਨਜ਼ੂਰੀ ਮਿਲ ਗਈ ਹੈ।

PDP MPs Nazir Ahmad And Fayaz protest in Parliament premises after resolution revoking Article 370 from J&K moved by HM in Rajya Sabha
ਜੰਮੂ -ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਰਾਜ ਸਭਾ 'ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ

ਇਸ ਬਿੱਲ 'ਤੇ ਵਿਰੋਧ ਦਰਸਾਉਂਦੇ ਹੋਏ ਪੀਡੀਪੀ ਸੰਸਦ ਮੈਂਬਰ ਮੀਰ ਮੁਹੰਮਦ ਫੈਯਾਜ਼ ਦੇ ਸਦਨ ਅੰਦਰ ਸੰਵਿਧਾਨ ਦੀ ਕਾਪੀ ਪਾੜ ਦਿੱਤਾ। ਇੰਨਾ ਹੀ ਨਹੀਂ ਫੈਯਾਜ਼ ਅਤੇ ਨਾਜ਼ਿਰ ਅਹਿਮਦ ਨੇ ਆਪਣੇ ਕੱਪੜੇ ਤੱਕ ਪਾੜ ਦਿੱਤੇ ਅਤੇ ਵਿਰੋਧੀ ਧਿਰ ਦੇ ਸੰਸਦ ਰਾਜ ਸਭਾ 'ਚ ਜ਼ਮੀਨ 'ਤੇ ਬੈਠ ਗਏ। ਇਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਨੇ ਐੱਮ. ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ। ਇਸ ਲਈ ਸਦਨ 'ਚ ਮਾਰਸ਼ਲ ਬੁਲਾਉਣੇ ਪਏ।

PDP MPs Nazir Ahmad And Fayaz protest in Parliament premises after resolution revoking Article 370 from J&K moved by HM in Rajya Sabha
ਜੰਮੂ -ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਰਾਜ ਸਭਾ 'ਚ PDP ਵੱਲੋਂ ਹੰਗਾਮਾ , ਸੰਵਿਧਾਨ ਦੀਆਂ ਕਾਪੀਆਂ ਅਤੇ ਕੱਪੜੇ ਪਾੜੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ

ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ 'ਚ ਪੀ.ਡੀ.ਪੀ. ਦੇ ਸੰਸਦ ਮੈਂਬਰਾਂ ਨੇ ਰਾਜ ਸਭਾ 'ਚ ਰੱਜ ਕੇ ਹੰਗਾਮਾ ਕੀਤਾ ਹੈ। ਰਾਜ ਸਭਾ 'ਚ 'ਲੋਕਤੰਤਰ ਦੀ ਹੱਤਿਆ ਨਹੀਂ ਚੱਲੇਗੀ' ਦੇ ਨਾਅਰੇ ਲਗਾਏ ਗਏ ਹਨ। ਬਸਪਾ ਸੰਸਦ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ, 'ਸਾਡੀ ਪਾਰਟੀ ਵਲੋਂ ਪੂਰਾ ਸਮਰਥਨ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਬਿੱਲ ਪਾਸ ਹੋ ਜਾਵੇ। ਸਾਡੀ ਪਾਰਟੀ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਦਰਜ ਕਰਵਾ ਰਹੀ ਹੈ।

-PTCNews

Related Post