Thu, May 9, 2024
Whatsapp

ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ

Written by  Shanker Badra -- August 05th 2019 01:43 PM
ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ

ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ

ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ:ਲੁਧਿਆਣਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ,ਜਿਥੇ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। [caption id="attachment_325735" align="aligncenter" width="300"]Ludhiana Chintpurni Mata Coming back Pilgrims Accident
ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ[/caption] ਮਿਲੀ ਜਾਣਕਾਰੀ ਅਨੁਸਾਰ ਚਿੰਤਪੂਰਨੀ ਮਾਤਾ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਆਪਣੇ ਅੱਗੇ ਜਾ ਰਹੇ ਟਰਾਲੇ 'ਚ ਧੱਸ ਗਈ ਹੈ। ਇਸ ਹਾਦਸੇ ਕਾਰਨ ਇਕ ਹੀ ਪਰਿਵਾਰ ਦੇ 6 ਲੋਕ ਜ਼ਖ਼ਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਦਯਾਨੰਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖ਼ਮੀਆਂ 'ਚ 4 ਔਰਤਾਂ ਅਤੇ 11 ਸਾਲਾ ਇਕ ਬੱਚਾ ਵੀ ਹੈ। [caption id="attachment_325734" align="aligncenter" width="300"]Ludhiana Chintpurni Mata Coming back Pilgrims Accident ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੂਬੇ ਦੀ ਕਾਂਗਰਸ ਸਰਕਾਰ ਮੁੱਦਿਆਂ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ : ਪਰਮਿੰਦਰ ਢੀਂਡਸਾ ਦੱਸ ਦੇਈਏ ਕਿ ਇੱਕ ਪਰਿਵਾਰ ਆਪਣੀ ਕਾਰ 'ਚ ਚਿੰਤਪੂਰਨੀ ਮਾਤਾ 'ਤੇ ਮੱਥਾ ਟੇਕਣ ਗਿਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਮੁੜ ਰਹੇ ਸਨ ਤਾਂ ਸ਼ਹਿਰ 'ਚ ਦਾਖਲ ਹੁੰਦੇ ਹੀ ਕਾਰ ਟਰਾਲੇ 'ਚ ਜਾ ਧੱਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। -PTCNews


Top News view more...

Latest News view more...