ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਵਿਧਾਨ ਸਭਾ ਕੀਤੀ ਭੰਗ, ਸੱਜਾਦ ਤੇ ਮਹਿਬੂਬਾ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

By  Joshi November 21st 2018 09:28 PM -- Updated: November 21st 2018 09:35 PM

ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਵਿਧਾਨ ਸਭਾ ਕੀਤੀ ਭੰਗ, ਸੱਜਾਦ ਤੇ ਮਹਿਬੂਬਾ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੂਬੇ ਵਿਚ ਸਰਕਾਰ ਬਣਾਉਣ ਦੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਸਨ।

PDP stakes claim to form govt with support of Congress and NCਇਸ ਸੰਬੰਧੀ ਬੋਲਦਿਆਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਦੱਸਿਆ ਕਿ ਉਹਨਾਂ ਨੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਸਮਰਥਨ ਪੱਤਰ ਦੇ ਨਾਲ ਰਾਜਪਾਲ ਨੂੰ ਇਸ ਸੰਬੰਧ 'ਚ ਚਿੱਠੀ ਲਿਖ ਕੇ ਜਾਣਕਾਰੀ ਦੇ ਦਿੱਤੀ ਹੈ।

Read More : ਅਕਸ਼ੇ ਦੀ ਪੁੱਛਗਿੱਛ ਸਿਟ ਮੈਂਬਰਾਂ ਲਈ ਫੋਟੋ ਸੈਸ਼ਨ ਹੋ ਨਿੱਬੜੀ: ਅਕਾਲੀ ਦਲ

ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਨੇਤਾ ਮਹਿਬੂਬਾ ਮੁਫਤੀ ਨੇ ਜੰਮੂ ਕਸ਼ਮੀਰ ਦੀ ਸਿਆਸਤ 'ਚ ਉਸ ਸਮੇਂ ਭੂਚਾਲ ਲਿਆ ਦਿੱਤਾ ਸੀ ਜਦੋਂ ਉਹਨਾਂ ਵੱਲੋਂ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਕਾਂਗਰਸ ਅਤੇ ਰਾਸ਼ਟਰੀ ਕਾਨਫਰੰਸ ਦਾ ਸਮਰਥਨ ਮਿਲ ਰਿਹਾ ਹੈ।

PDP stakes claim to form govt with support of Congress

ਦੂਜੇ ਪਾਸੇ, ਸੱਜਾਦ ਲੋਨ ਨੇ ਦਾਅਵਾ ਕੀਤਾ ਕਿ 26 ਭਾਜਪਾ ਵਿਧਾਇਕਾਂ ਅਤੇ 18 ਹੋਰਨਾਂ ਦਾ ਸਮਰਥਨ ਉਨ੍ਹਾਂ ਕੋਲ ਹੈ, ਜੋ ਕਿ 44ਦੇ ਬਹੁਮਤ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ, ਜਿਸ ਕਾਰਨ ਉਹਨਾਂ ਵੱਲੋਂ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।

ਪਰ ਰਾਜਪਾਲ ਨੇ ਦੋਵਾਂ ਆਗੂਆਂ ਦੇ ਦਾਅਵਿਆਂ ਦੇ ਬਾਵਜੂਦ ਵਿਧਾਨ ਸਭਾ ਭੰਗ ਕਰ ਦਿੱਤੀ ਹੈ।

ਸੂਬੇ ਦੀ ਸੱਤਾ ਨੂੰ ਲੈ ਕੇ ਹੋ ਰਹੀਆਂ ਸਿਆਸੀ ਹਲਚਲ ਹੁਣ ਕੀ ਕਰਵਟ ਲੈਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।

—PTC News

Related Post