10 ਸਾਲ ਪਹਿਲਾਂ ਆਧਾਰ ਬਣਵਾਉਣ ਵਾਲੇ ਲੋਕ ਆਪਣੀ ਜਾਣਕਾਰੀ ਕਰਵਾਉਣ ਅਪਡੇਟ: UIDAI

By  Pardeep Singh October 12th 2022 08:47 AM -- Updated: October 12th 2022 08:48 AM

ਨਵੀਂ ਦਿੱਲੀ: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਮੰਗਲਵਾਰ ਨੂੰ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੇ ਦਸ ਸਾਲ ਪਹਿਲਾਂ ਆਪਣਾ ਆਧਾਰ ਕਾਰਡ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਉਨ੍ਹਾਂ ਨੂੰ ਅਪਡੇਟ ਨਹੀਂ ਕੀਤਾ, ਆਪਣੇ ਦਸਤਾਵੇਜ਼ ਅਤੇ ਜਾਣਕਾਰੀ ਨੂੰ ਅਪਡੇਟ ਕਰਨ। UIDAI ਨੇ ਲੋਕਾਂ ਨੂੰ ਅਪੀਲ ਕੀਤੀ ਹੈ।

UIDAI ਨੇ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣਾ ਆਧਾਰ ਦਸ ਸਾਲ ਪਹਿਲਾਂ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਸਾਲਾਂ ਵਿੱਚ ਕਦੇ ਵੀ ਅਪਡੇਟ ਨਹੀਂ ਹੋਇਆ, ਅਜਿਹੇ ਆਧਾਰ ਨੰਬਰ ਧਾਰਕਾਂ ਨੂੰ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਸੰਸਥਾ ਨੇ ਕਿਹਾ ਕਿ ਯੂਆਈਡੀਏਆਈ ਨੇ ਇਸ ਸਬੰਧ ਵਿੱਚ ਆਧਾਰ ਧਾਰਕਾਂ ਨੂੰ ਨਿਰਧਾਰਿਤ ਫ਼ੀਸ ਦੇ ਨਾਲ ਦਸਤਾਵੇਜ਼ ਅੱਪਡੇਟ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ ਅਤੇ ਆਧਾਰ ਧਾਰਕ ਆਧਾਰ ਡੇਟਾ ਵਿੱਚ ਨਿੱਜੀ ਪਛਾਣ ਪ੍ਰਮਾਣ ਅਤੇ ਪਤੇ ਦੇ ਸਬੂਤ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਅੱਪਡੇਟ ਕਰ ਸਕਦਾ ਹੈ। ਇਸ ਸਹੂਲਤ ਦਾ ਲਾਭ ਆਨਲਾਈਨ ਵੀ ਲਿਆ ਜਾ ਸਕਦਾ ਹੈ। ਇਸ ਦਸ ਸਾਲਾਂ ਦੌਰਾਨ ਆਧਾਰ ਨੰਬਰ ਕਿਸੇ ਵਿਅਕਤੀ ਦੀ ਪਛਾਣ ਦੇ ਸਬੂਤ ਵਜੋਂ ਸਾਹਮਣੇ ਆਇਆ ਹੈ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ।UIDAI ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ, ਲੋਕਾਂ ਨੂੰ ਆਧਾਰ ਡੇਟਾ ਨੂੰ ਨਵੀਨਤਮ ਨਿੱਜੀ ਵੇਰਵਿਆਂ ਨਾਲ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਆਧਾਰ ਪ੍ਰਮਾਣਿਕਤਾ ਅਤੇ ਤਸਦੀਕ ਵਿੱਚ ਕੋਈ ਅਸੁਵਿਧਾ ਨਾ ਹੋਵੇ।

ਇਹ ਵੀ ਪੜ੍ਹੋ:AIG ਅਸ਼ੀਸ਼ ਕਪੂਰ ਤੇ ASI ਹਰਜਿੰਦਰ ਸਿੰਘ ਦੇ ਰਿਮਾਂਡ 'ਚ ਕੀਤਾ 3 ਦਿਨ ਦਾ ਵਾਧਾ

-PTC News

Related Post