ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਫਰਜ਼ੀ ਅਕਾਊਂਟ ਬਣਾਉਣ ਵਾਲੇ ਦਾ ਹੋਇਆ ਪਰਦਾਫਾਸ਼

By  Riya Bawa July 18th 2022 02:53 PM -- Updated: July 18th 2022 03:00 PM

ਅੰਮ੍ਰਿਤਸਰ: ਪੰਜਾਬ ਵਿਚ ਆਨਲਾਇਨ ਫਰੋਡ ਦੇ ਨਾਮ ਤੇ ਸ਼ੋਸ਼ਲ ਸਾਈਟ ਦੀ ਵਰਤੋਂ ਕਰ ਲੋਕਾਂ ਵੱਲੋਂ ਵੱਖ ਵੱਖ ਤਰੀਕੇ ਨਾਲ ਠੱਗੀਆਂ ਮਾਰਨ ਦੀਆਂ ਘਟਨਾਵਾਂ ਵੀ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਵਿਅਕਤੀ ਵੱਲੋਂ ਸ਼ੋਸ਼ਲ ਮੀਡੀਆ, ਵਟਸਐਪ ਉਪਰ ਸਾਬਕਾ ਆਈ ਜੀ ਅਤੇ ਹਲਕਾ ਉਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਫੋਟੋ ਲਗਾ ਕੇ ਉਹਨਾਂ ਦੇ ਹੀ ਨਜਦੀਕੀ ਸਿਮਰਪਰੀਤ ਅਰੋੜਾ ਨਾਮ ਦੇ ਵਿਅਕਤੀ ਕੋਲੋਂ 20 ਹਜਾਰ ਰੁਪਏ ਮੰਗੇ ਗਏ ਸਨ।

ਕੁੰਵਰ ਵਿਜੇ ਪ੍ਰਤਾਪ ਦੇ ਨਾਂ 'ਤੇ ਸ਼ੋਸ਼ਲ ਮੀਡੀਆ 'ਤੇ ਠੱਗੀ ਮਾਰਨ ਦਾ ਮਾਮਲਾ

ਮਿਲੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ Whatsapp ਐਕਾਉਂਟ ਬਣਾ ਕੇ ਠੱਗੀ ਮਾਰੀ ਜਾ ਰਹੀ ਸੀ। ਵਿਧਾਇਕ ਦੀ ਤਸਵੀਰ ਦੀ ਵਰਤੋਂ ਵਾਲਾ ਇੱਕ ਐਕਾਉਂਟ ਬਣਾਇਆ ਗਿਆ ਜਿਸ ਦੇ ਜ਼ਰੀਏ ਸਿਮਰਪ੍ਰੀਤ ਅਰੋੜਾ ਨਾਂ ਦੇ ਸ਼ਖ਼ਸ ਤੋਂ 20 ਹਜ਼ਾਰ ਮੰਗੇ ਗਏ। ਅਰੋੜਾ ਨੇ ਸਿੱਧਾ ਕੁੰਵਰ ਵਿਜੇ ਪ੍ਰਤਾਪ ਨੂੰ ਮਿਲੇ ਅਤੇ ਪੂਰੀ ਗੱਲ ਦੱਸੀ।

ਕੁੰਵਰ ਵਿਜੇ ਪ੍ਰਤਾਪ ਦੇ ਨਾਂ 'ਤੇ ਸ਼ੋਸ਼ਲ ਮੀਡੀਆ 'ਤੇ ਠੱਗੀ ਮਾਰਨ ਦਾ ਮਾਮਲਾ

ਇਸ ਸੰਬਧੀ ਮਾਮਲਾ ਸਾਹਮਣੇ ਆਉਣ 'ਤੇ ਕੁੰਵਰ ਵਿਜੇ ਪ੍ਰਤਾਪ ਦੇ ਪੀ ਏ ਅੰਯੂਮਨ ਖੁਰਾਨਾ ਵੱਲੋਂ ਸਿਵਲ ਲਾਇਨ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਪੁਲਿਸ ਸਿਵਲ ਲਾਇਨ ਦੇ ਐਸ ਐਚ ਉ ਅਮੋਲਕ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜਿਸ ਉੱਪਰ ਅਸੀ ਸਾਇਬਰ ਕਰਾਈਮ ਸੈੱਲ ਦੀ ਮਦਦ ਨਾਲ ਇਹਨਾਂ ਦੋਸ਼ੀਆਂ ਤੱਕ ਪਹੁੰਚ ਕਰ ਬਣਦੀ ਕਾਰਵਾਈ ਕਰਾਂਗੇ।

ਕੁੰਵਰ ਵਿਜੇ ਪ੍ਰਤਾਪ ਦੇ ਨਾਂ 'ਤੇ ਸ਼ੋਸ਼ਲ ਮੀਡੀਆ 'ਤੇ ਠੱਗੀ ਮਾਰਨ ਦਾ ਮਾਮਲਾ

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਅੱਜ PWD ਦੇ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ

ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਅਜਿਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ ਅਤੇ ਆਪਣੇ ਖਾਤੇ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ।

(ਪਕੰਜ ਮੱਲ੍ਹੀ ਦੀ ਰਿਪੋਰਟ)

-PTC News

Related Post