ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫਾ ਹੋਇਆ ਮਨਜ਼ੂਰ : ਸੂਤਰ

By  Jagroop Kaur April 19th 2021 09:40 PM

ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਚਰਚਾ 'ਚ ਆਏ ਆਈ ਜੀ ਕੁੰਵਰ ਪ੍ਰਤਾਪ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਮਾਮਲਾ ਕਾਫੀ ਦੀਨਾ ਤੋਂ ਭਖਿਆ ਹੋਇਆ ਸੀ , ਜਦ ਉਹਨਾਂ ਵਵਲੋਂ ਮੁਖ ਮੰਤਰੀ ਪੰਜਾਬ ਨੂੰ ਆਪਣਾ ਅਸਤੀਫਾ ਸੌਂਪਿਆ ਗਿਆ ਸੀ , ਜਿਸ ਮਗਰੋਂ ਸਿਆਸਤ ਭਖੀ ਹੋਈ ਹੈ. ਤੇ ਹੁਣ ਖਬਰ ਆਰ ਹੀ ਹੈ ਕਿ ਆਈ ਜੀ ਕੁੰਵਰ ਪ੍ਰਤਾਪ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਆਈ ਜੀ ਦਾ ਅਸਤੀਫਾ ਅੱਜ ਮਨਜ਼ੂਰ ਕੀਤਾ ਗਿਆ ਹੈ।

Will continue to serve society, but not as IPS: Kunwar Vijay Pratap |  Hindustan Timesਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਰਾਜਪਾਲ ਨਾਲ ਉਹ ਰਸਮੀਂ ਮੁਲਾਕਾਤ ਕਰਨ ਆਏ ਹਨ, ਜੋ ਕਿ ਉਹ ਹਰ ਮਹੀਨੇ ਉਨ੍ਹਾਂ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਅਫ਼ਸਰ ਵੱਜੋਂ ਨਹੀਂ ਸਗੋਂ ਨਿੱਜੀ ਤੌਰ ‘ਤੇ ਆਏ ਹਨ। ਉਹ ਅਗਲੇ ਮਹੀਨੇ ਵੀ ਜ਼ਰੂਰ ਆਉਣਗੇ।

Punjab IPS Kunwar Vijay Pratap Singh resigns but CM Captain Amarinder  rejected

Also Read | Punjab CM announces stricter curb; here’s what’s opened and closed?

ਮੀਡੀਆ ਵੱਲੋਂ ਅਸਤੀਫ਼ੇ ਬਾਰੇ ਸਵਾਲ ਪੁੱਛੇ ਜਾਣ ‘ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਅਸਤੀਫ਼ੇ ਸਬੰਧੀ ਕਈ ਵਾਰ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਬਾਰੇ ਮਨਾਉਣ ਦੀ ਕਾਫੀ ਕੋਸ਼ਿਸ ਕੀਤੀ ਹੈ ਪਰ ਉਨ੍ਹਾਂ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲਿਆ ਹੈ।Punjab CM rejects Kunwar Vijay Pratap Singh's plea for early retirement

Also Read | Coronavirus Punjab: DC Ludhiana imposes lockdown in these two areas 

ਉਹਨਾਂ ਨੂੰ ਮੈਂ ਕਿਹਾ ਕਿ ਇਸ ਕੇਸ ਵਿੱਚ ਜਿੱਥੇ ਵੀ ਮੇਰੀ ਜ਼ਰੂਰਤ ਪਏਗੀ ਮੈਂ ਹਮੇਸ਼ਾ ਸਾਥ ਦਵਾਂਗਾ। ਨੌਕਰੀ ਤੋਂ ਪਾਸੇ ਹੋ ਕੇ ਵੀ ਮੈਂ ਹਮੇਸ਼ਾ ਇਸ ਕੇਸ ਲਈ ਸਰਕਾਰ ਨਾਲ ਜੁੜਿਆ ਰਹਾਂਗਾ| ਦੱਸ ਦੇਈਏ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣਾ ਅਸਤੀਫ਼ਾ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਸੀ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਅਸਤੀਫੇ਼ ਨੂੰ ਨਾ-ਮਨਜ਼ੂਰ ਕਰ ਦਿੱਤਾ ਸੀ |

ਪਰ ਇਸ ਦੇ ਬਾਵਜੂਦ ਵੀ ਕੁੰਵਰ ਵਿਜੇ ਪ੍ਰਤਾਪ ਆਪਣੇ ਫ਼ੈਸਲੇ ‘ਤੇ ਅੜੇ ਰਹੇ। ਇਸ ਬਾਰੇ ਉਨ੍ਹਾਂ ਵੱਲੋਂ ਫੇਸਬੁੱਕ ਆਈ. ਡੀ. ‘ਤੇ ਇਕ ਪੋਸਟ ਵੀ ਪਾਈ ਗਈ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ ਪਰ ਆਈ. ਪੀ. ਐਸ. ਦੇ ਤੌਰ ‘ਤੇ ਨਹੀਂ।

Related Post