ਤੇਲ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਤੋਂ ਵਾਧਾ, ਜਾਣੋ ਅੱਜ ਦੇ ਭਾਅ

By  Joshi October 16th 2018 04:13 PM

ਤੇਲ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਤੋਂ ਵਾਧਾ, ਜਾਣੋ ਅੱਜ ਦੇ ਭਾਅ

ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦੀ ਬਜਾਏ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਕ ਵਾਰ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਦੇਖਣ ਨੂੰ ਮਿਲਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ 11 ਪੈਸੇ ਵਧ ਕੇ 82.83 ਰੁਪਏ ਹੋ ਗਈ ਹੈ, ਨਾਲ ਹੀ ਦੂਸਰੇ ਪਾਸੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ, ਡੀਜ਼ਲ 23 ਪੈਸੇ ਵਾਧੇ ਨਾਲ 75.69 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

ਹੋਰ ਪੜ੍ਹੋ: ਜਾਣੋਂ ,ਪੰਜਾਬ ਦੇ ਕਿਹੜੇ ਪਿੰਡ ਵਿਚ ਹੁੰਦੀ ਹੈ ‘ਬਿਜਲੀ ਦੀ ਖੇਤੀ’

ਨਾਲ ਹੀ ਗੱਲ ਕਰੀਏ ਦੂਸਰੇ ਸੂਬਿਆਂ ਦੀ ਤਾਂ ਦੂਜੇ ਸੂਬਿਆਂ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ, ਜਿਵੇ ਕਿ ਮੁੰਬਈ 'ਚ ਇਹ 88.29 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿੱਚ 84.65 ਰੁਪਏ ਪ੍ਰਤੀ ਲਿਟਰ, ਹਰਿਆਣੇ ਵਿੱਚ 81.47 ਰੁਪਏ ਪ੍ਰਤੀ ਲਿਟਰ, ਹਿਮਾਚਲ ਵਿੱਚ 81.21 ਰੁਪਏ ਪੰਜਾਬ ਵਿੱਚ 88.18 ਰੁਪਏ ਅਤੇ ਚੇੱਨਈ ਵਿੱਚ ਪੈਟਰੋਲ 86.10 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਨਾਲ ਹੀ ਜੇਕਰ ਇਹਨਾਂ ਸੂਬਿਆਂ ਵਿੱਚ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ 75.38 ਰੁਪਏ, ਮੁੰਬਈ ਵਿੱਚ 79.02 ਰੁਪਏ ਕੋਲਕਾਤਾ ਵਿੱਚ 77.23 ਰੁਪਏ ਅਤੇ ਪੰਜਾਬ ਵਿੱਚ 75 ਰੁਪਏ ਪ੍ਰਤੀ ਲੀਟਰ ਦੇ ਆਸਪਾਸ ਡੀਜ਼ਲ ਮਿਲ ਰਿਹਾ ਹੈ।

—PTC News

Related Post