ਇੱਥੇ ਅੱਜ ਸਭ ਤੋਂ ਸਸਤਾ ਪੈਟਰੋਲ-ਡੀਜ਼ਲ , ਜਾਣੋਂ ਕਿੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

By  Shanker Badra November 7th 2021 01:14 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਐਕਸਾਈਜ਼ ਡਿਊਟੀ 'ਚ 5 ਅਤੇ 10 ਰੁਪਏ ਦੀ ਕਟੌਤੀ ਕੀਤੀ ਸੀ। ਜਿਸ ਤੋਂ ਬਾਅਦ ਕਈ ਸੂਬਾ ਸਰਕਾਰਾਂ ਨੇ ਵੀ ਵੈਟ ਦੀਆਂ ਦਰਾਂ 'ਚ ਕਟੌਤੀ ਕੀਤੀ ਸੀ, ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਕਈ ਅਜਿਹੇ ਸੂਬੇ ਹਨ, ਜਿਨ੍ਹਾਂ ਨੇ ਵੈਟ ਨਹੀਂ ਘਟਾਇਆ, ਜਿਸ ਕਾਰਨ ਇਨ੍ਹਾਂ ਰਾਜਾਂ 'ਚ ਲੋਕ ਅਜੇ ਵੀ ਪੈਟਰੋਲ-ਡੀਜ਼ਲ ਲਈ ਜ਼ਿਆਦਾ ਪੈਸੇ ਦੇ ਰਹੇ ਹਨ।

ਇੱਥੇ ਅੱਜ ਸਭ ਤੋਂ ਸਸਤਾ ਪੈਟਰੋਲ-ਡੀਜ਼ਲ , ਜਾਣੋਂ ਕਿੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

ਜਿਨ੍ਹਾਂ ਸੂਬਿਆਂ ਨੇ ਵੈਟ ਨਹੀਂ ਹਟਾਇਆ, ਉੱਥੇ ਅੱਜ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੈ, ਜਦਕਿ ਡੀਜ਼ਲ ਦੀ ਕੀਮਤ ਵੀ 100 ਰੁਪਏ ਪ੍ਰਤੀ ਲੀਟਰ ਨੂੰ ਛੂਹ ਰਹੀ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਾ ਕੀਤੇ ਜਾਣ ਕਾਰਨ ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਇੱਥੇ ਅੱਜ ਸਭ ਤੋਂ ਸਸਤਾ ਪੈਟਰੋਲ-ਡੀਜ਼ਲ , ਜਾਣੋਂ ਕਿੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

ਐਤਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 103.97 ਰੁਪਏ ਜਦਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 109.98 ਰੁਪਏ ਅਤੇ ਡੀਜ਼ਲ ਦੀ ਕੀਮਤ 94.14 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.67 ਰੁਪਏ, ਡੀਜ਼ਲ ਦੀ ਕੀਮਤ 89.79 ਰੁਪਏ, ਚੇਨਈ 'ਚ ਪੈਟਰੋਲ ਦੀ ਕੀਮਤ 101.40 ਰੁਪਏ ਅਤੇ ਡੀਜ਼ਲ ਦੀ ਕੀਮਤ 91.43 ਰੁਪਏ ਪ੍ਰਤੀ ਲੀਟਰ ਹੈ।

ਇੱਥੇ ਅੱਜ ਸਭ ਤੋਂ ਸਸਤਾ ਪੈਟਰੋਲ-ਡੀਜ਼ਲ , ਜਾਣੋਂ ਕਿੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

ਰਾਜਸਥਾਨ ਹੁਣ ਪੂਰੇ ਭਾਰਤ ਵਿੱਚ ਸਭ ਤੋਂ ਮਹਿੰਗਾ ਪੈਟਰੋਲ-ਡੀਜ਼ਲ ਵੇਚਣ ਵਾਲਾ ਸੂਬਾ ਬਣ ਗਿਆ ਹੈ। ਰਾਜਸਥਾਨ ਦੇ ਸ੍ਰੀ ਗੰਗਾਨਗਰ 'ਚ ਸਭ ਤੋਂ ਮਹਿੰਗੇ ਭਾਅ 'ਤੇ ਪੈਟਰੋਲ ਵਿਕ ਰਿਹਾ ਹੈ, ਜਿੱਥੇ ਲੋਕਾਂ ਨੂੰ ਇਕ ਲੀਟਰ ਪੈਟਰੋਲ ਲਈ 116.00 ਰੁਪਏ ਦੇਣੇ ਪੈ ਰਹੇ ਹਨ ਅਤੇ ਇੱਥੇ ਡੀਜ਼ਲ ਵੀ 100.21 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇਸ ਤੋਂ ਬਾਅਦ ਸੂਬੇ ਦੇ ਦੂਜੇ ਸ਼ਹਿਰ ਹਨੂੰਮਾਨਗੜ੍ਹ ਵਿੱਚ ਪੈਟਰੋਲ 115.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 99.49 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇੱਥੇ ਅੱਜ ਸਭ ਤੋਂ ਸਸਤਾ ਪੈਟਰੋਲ-ਡੀਜ਼ਲ , ਜਾਣੋਂ ਕਿੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

ਇਸ ਦੇ ਨਾਲ ਹੀ ਦੇਸ਼ 'ਚ ਇਸ ਸਮੇਂ ਸਭ ਤੋਂ ਸਸਤਾ ਡੀਜ਼ਲ-ਪੈਟਰੋਲ ਪੋਰਟ ਬਲੇਅਰ 'ਚ ਮਿਲ ਰਿਹਾ ਹੈ। ਇੱਥੇ ਡੀਜ਼ਲ ਦੀ ਕੀਮਤ 80.96 ਰੁਪਏ ਅਤੇ ਪੈਟਰੋਲ ਦੀ ਕੀਮਤ 87.10 ਰੁਪਏ ਪ੍ਰਤੀ ਲੀਟਰ ਹੈ। ਇਹ ਕੀਮਤਾਂ ਮੋਦੀ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਵਿੱਚ ਕਟੌਤੀ ਤੋਂ ਬਾਅਦ ਹੀ ਹਨ। ਪੰਜਾਬ 'ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਘਟਾਉਣ ਲਈ ਕੈਬਨਿਟ ਮੀਟਿੰਗ ਜਾਰੀ ਹੈ।

-PTCNews

Related Post