Sun, Dec 14, 2025
Whatsapp

ਕੇਦਾਰਨਾਥ 'ਚ ਢਿੱਗਾਂ ਡਿੱਗਣ ਕਾਰਨ ਸ਼ਰਧਾਲੂਆਂ ਦੀ ਦਰਦਨਾਕ ਮੌਤ, ਮਲਬੇ ਹੇਠਾਂ ਦੱਬੇ ਜਾਣ ਕਾਰਨ ਤਿੰਨ ਗੰਭੀਰ ਜ਼ਖਮੀ

ਕੇਦਾਰਨਾਥ ਮਾਰਗ 'ਤੇ ਸੋਮਵਾਰ ਦੇਰ ਸ਼ਾਮ ਢਿੱਗਾਂ ਡਿੱਗਣ ਕਾਰਨ ਪੰਜ ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ।

Reported by:  PTC News Desk  Edited by:  Amritpal Singh -- September 10th 2024 01:23 PM
ਕੇਦਾਰਨਾਥ 'ਚ ਢਿੱਗਾਂ ਡਿੱਗਣ ਕਾਰਨ ਸ਼ਰਧਾਲੂਆਂ ਦੀ ਦਰਦਨਾਕ ਮੌਤ, ਮਲਬੇ ਹੇਠਾਂ ਦੱਬੇ ਜਾਣ ਕਾਰਨ ਤਿੰਨ ਗੰਭੀਰ ਜ਼ਖਮੀ

ਕੇਦਾਰਨਾਥ 'ਚ ਢਿੱਗਾਂ ਡਿੱਗਣ ਕਾਰਨ ਸ਼ਰਧਾਲੂਆਂ ਦੀ ਦਰਦਨਾਕ ਮੌਤ, ਮਲਬੇ ਹੇਠਾਂ ਦੱਬੇ ਜਾਣ ਕਾਰਨ ਤਿੰਨ ਗੰਭੀਰ ਜ਼ਖਮੀ

ਕੇਦਾਰਨਾਥ ਮਾਰਗ 'ਤੇ ਸੋਮਵਾਰ ਦੇਰ ਸ਼ਾਮ ਢਿੱਗਾਂ ਡਿੱਗਣ ਕਾਰਨ ਪੰਜ ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ 'ਚ ਜਖ਼ਮੀ ਸ਼ਰਧਾਲੂਆਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੰਗਲਵਾਰ ਸਵੇਰੇ ਮਲਬੇ 'ਚੋਂ ਚਾਰ ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਐਸਡੀਆਰਐਫ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਨੇਪਾਲ ਦੇ ਨਾਲ-ਨਾਲ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਸ਼ਰਧਾਲੂ ਵੀ ਸ਼ਾਮਲ ਹਨ।

ਕੇਦਾਰਨਾਥ ਮਾਰਗ 'ਤੇ ਸੋਨਪ੍ਰਯਾਗ ਨੇੜੇ ਜ਼ਮੀਨ ਖਿਸਕਣ ਦੌਰਾਨ ਯਾਤਰੀ ਮਲਬੇ ਦੀ ਲਪੇਟ 'ਚ ਆ ਗਏ। ਇਸ ਵਿੱਚ ਮੱਧ ਪ੍ਰਦੇਸ਼ ਦੇ ਇੱਕ ਯਾਤਰੀ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਇਹ ਯਾਤਰੀ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਮਲਬੇ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


ਕੇਦਾਰਘਾਟੀ 'ਚ ਸੋਮਵਾਰ ਨੂੰ ਭਾਰੀ ਮੀਂਹ ਪਿਆ। ਦੇਰ ਸ਼ਾਮ ਸੋਨਪ੍ਰਯਾਗ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਗੌਰੀਕੁੰਡ ਵੱਲ ਜ਼ਮੀਨ ਖਿਸਕ ਗਈ। ਇਸ ਦੌਰਾਨ ਪੈਦਲ ਲੰਘ ਰਹੇ ਸ਼ਰਧਾਲੂ ਪਹਾੜੀ ਤੋਂ ਆਏ ਮਲਬੇ ਹੇਠ ਦੱਬ ਗਏ।

ਸੂਚਨਾ ਮਿਲਣ 'ਤੇ ਐੱਸ.ਡੀ.ਆਰ.ਐੱਫ., ਪੁਲਿਸ ਅਤੇ ਸਥਾਨਕ ਲੋਕਾਂ ਨੇ ਮੀਂਹ ਵਿਚਾਲੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮਲਬਾ ਹਟਾ ਕੇ ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਹਾਦਸੇ 'ਚ ਗੋਪਾਲ ਪੁੱਤਰ ਭਗਤਾਰਾਮ ਵਾਸੀ ਜੀਜੋਦਾ, ਰਾਜੋਦ, ਜ਼ਿਲ੍ਹਾ ਧਾਰ (ਮੱਧ ਪ੍ਰਦੇਸ਼) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਦਕਿ ਉਸ ਦੇ ਭਰਾ ਛਗਨਲਾਲ ਤੋਂ ਇਲਾਵਾ 30 ਸਾਲਾ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਵੈਸਟਵ ਅਤੇ 60 ਸਾਲਾ ਜੀਵਨ ਤਿਵਾੜੀ ਪੁੱਤਰ ਰਾਮਚਰਿਤਰ ਵਾਸੀ ਧਨੁਸਾ, ਨੇਪਾਲ ਜ਼ਖਮੀ ਹੋ ਗਏ। ਐਸਡੀਐਮ ਉਖੀਮਠ ਅਨਿਲ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੁਪਤਕਾਸ਼ੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਐੱਸਡੀਆਰਐੱਫ ਦੇ ਐਸਆਈ ਅਸ਼ੀਸ਼ ਡਿਮਰੀ ਨੇ ਦੱਸਿਆ ਕਿ ਮੌਕੇ ’ਤੇ ਪੱਥਰ ਡਿੱਗਣ ਕਾਰਨ ਸਥਿਤੀ ਚੁਣੌਤੀਪੂਰਨ ਹੈ। ਇਸ ਤੋਂ ਪਹਿਲਾਂ ਹਾਦਸੇ ਦੀ ਸੂਚਨਾ ਮਿਲਦੇ ਹੀ ਸੀਐਮ ਪੁਸ਼ਕਰ ਧਾਮੀ ਨੇ ਤੁਰੰਤ ਬਚਾਅ ਕਾਰਜ ਦੇ ਨਿਰਦੇਸ਼ ਦਿੱਤੇ ਸਨ। ਉਹ ਰਾਤ ਤੱਕ ਬਚਾਅ ਕਾਰਜਾਂ ਦੀ ਅਪਡੇਟ ਲੈਂਦੇ ਰਹੇ।

ਰੁਦਰਪ੍ਰਯਾਗ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਕੇਦਾਰਨਾਥ ਯਾਤਰਾ ਮਾਰਗ 'ਤੇ ਸੋਨਪ੍ਰਯਾਗ ਅਤੇ ਮੁਨਕਟੀਆ ਵਿਚਕਾਰ ਜ਼ਮੀਨ ਖਿਸਕ ਗਈ ਸੀ, ਜਿਸ 'ਚ ਹੁਣ ਤੱਕ ਪੰਜ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਬਚਾਅ ਦਲ ਨੇ ਤਿੰਨ ਲੋਕਾਂ ਨੂੰ ਬਚਾਇਆ ਹੈ, ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ।


- PTC NEWS

Top News view more...

Latest News view more...

PTC NETWORK
PTC NETWORK