10 ਰੁਪਏ ਲਈ ਨੌਜਵਾਨ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ,ਤਿੰਨ ਕਾਬੂ

By  Jagroop Kaur November 20th 2020 10:27 PM

ਚੰਡੀਗੜ੍ਹ: ਪੈਸਿਆਂ ਪਿੱਛੇ ਅੱਜ ਕਲ ਲੋਕ ਕਿਸੇ ਦੀ ਜਾਨ ਦੀ ਕੀਮਤ ਤੱਕ ਨਹੀਂ ਸਮਝਦੇ , ਅਜਿਹਾ ਹੀ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਸੈਕਟਰ 44 ਤੋਂ , ਜਿਥੇ ਸਥਿਤ ਲੇਬਰ ਚੌਕ ਕੋਲ ਪਲੰਬਰ ਦਾ ਕੰਮ ਕਰਨ ਵਾਲੇ ਜਸਪਾਲ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਧਨਾਸ ਨਿਵਾਸੀ ਦਿਨੇਸ਼, ਅਨਿਲ ਅਤੇ ਪਰਵਿੰਦਰ ਦੇ ਰੂਪ ਵਿਚ ਹੋਈ ਹੈ।

Visakhapatnam: Cops crack murder case in record time

ਹਿਰਾਸਤ ਵਿਚ ਲੈਣ ਤੋਂ ਬਾਅਦ ਪੁਲਿਸ ਨੇ ਅਨਿਲ ਅਤੇ ਪਰਵਿੰਦਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਜਦ ਕਿ ਇਕ ਮੁਲਜ਼ਮ ਨੇ ਬਚਨ ਦੇ ਚੱਕਰ 'ਚ ਥਾਣੇ ਦੀ ਛੱਤ ਤੋਂ ਛਾਲ ਮਾਰ ਦਿੱਤੀ। ਜੋ ਕਿ ਹੁਣ ਹਸਪਤਾਲ 'ਚ ਜ਼ੇਰੇ ਇਲਾਜ ਹੈ।

Political killings continue in Kerala; 4 killed in 45 days - The Week

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੇ ਸ਼ਰਾਬ ਖਰੀਦਣ ਵੇਲੇ ਪੈਸਿਆਂ ਦਾ ਹੇਰਫੇਰ ਕੀਤਾ ਸੀ। ਜਿਸ ਵਿਚ 10 ਰੁਪਏ ਦੀ ਹੇਰਾਫੇਰੀ ਕਰਨ 'ਤੇ ਪਲੰਬਰ ਜਸਪਾਲ ਦੀ ਹੱਤਿਆ ਕੀਤੀ ਸੀ। ਦਸਣਯੋਗ ਹੈ ਕਿ ਬੀਤੀ 16 ਨਵੰਬਰ ਦੀ ਸਵੇਰੇ ਲੇਬਰ ਚੌਕ ਕੋਲ ਲਹੂ-ਲੁਹਾਨ ਇਕ ਵਿਅਕਤੀ ਦੇ ਬੇਹੋਸ਼ ਪਏ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਜਿਸ ਤੋਂ ਸੈਕਟਰ-34 ਥਾਣਾ ਇੰਚਾਰਜ ਬਲਦੇਵ ਸਿੰਘ ਦੇ ਨਾਲ ਪਹੁੰਚੀ ਟੀਮ ਨੇ ਉਸ ਨੂੰ ਜੀ. ਐੱਮ. ਸੀ. ਐੱਚ.-32 ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

Gurgaon: School principal murdered, family suspect property dispute

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਮ੍ਰਿਤਕ ਦੀ ਪਛਾਣ ਪੰਜਾਬ ਦੇ ਜਗਤਪੁਰਾ ਨਿਵਾਸੀ 32 ਸਾਲਾ ਜਸਪਾਲ ਦੇ ਤੌਰ 'ਤੇ ਹੋਈ ਸੀ। ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿਛ ਵਿਚ ਦੱਸਿਆ ਕਿ ਉਨ੍ਹਾਂ ਨਾਲ ਜਸਪਾਲ ਨੇ ਦੇਰ ਰਾਤ ਚੌਕ ਦੇ ਨੇੜੇ ਸ਼ਰਾਬ ਪੀਤੀ। ਸ਼ਰਾਬ ਖ਼ਤਮ ਹੋਣ 'ਤੇ ਜਸਪਾਲ ਨੂੰ ਪੈਸੇ ਦੇ ਕੇ ਦੁਬਾਰਾ ਸ਼ਰਾਬ ਮੰਗਵਾਈ।ਉਸ ਨੇ ਸ਼ਰਾਬ ਲਿਆ ਕੇ ਦੱਸਿਆ ਕਿ 50 ਰੁਪਏ ਦੀ ਮਿਲੀ ਹੈ ਜਦੋਂ ਕਿ ਦਿਨੇਸ਼ ਨੇ ਕਿਹਾ ਕਿ 40 ਰੁਪਏ ਦੀ ਮਿਲਦੀ ਹੈ। 10 ਰੁਪਏ ਵਾਪਸ ਕਰਨੇ ਪੈਣਗੇ।

ਇਸ ਗੱਲ ਨੂੰ ਲੈ ਕੇ ਵਿਵਾਦ ਵਧਿਆ। ਇਸ ਤੋਂ ਬਾਅਦ ਦਿਨੇਸ਼, ਅਨਿਲ ਅਤੇ ਪਰਵਿੰਦਰ ਨੇ ਜਸਪਾਲ ਦੇ ਸਿਰ 'ਤੇ ਪੱਥਰ ਨਾਲ ਤਾਬੜਤੋੜ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ।

Related Post