ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਜਾਣਗੇ ਭੂਟਾਨ, ਵਿਦਿਆਰਥੀਆਂ ਨੂੰ ਕਰਨਗੇ ਸੰਬੋਧਿਤ

By  Jashan A August 16th 2019 02:47 PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਜਾਣਗੇ ਭੂਟਾਨ, ਵਿਦਿਆਰਥੀਆਂ ਨੂੰ ਕਰਨਗੇ ਸੰਬੋਧਿਤ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਭੂਟਾਨ ਦੌਰੇ 'ਤੇ ਜਾ ਰਹੇ ਹਨ। ਉਹ ਭੂਟਾਨ ਦੀ ਦੋ ਦਿਨੀਂ ਅਧਿਕਾਰਕ ਯਾਤਰਾ 'ਤੇ ਜਾਣਗੇ। ਮੋਦੀ ਤਾਸ਼ਿਚੋਂਡਜੋਂਗ ਦਾ ਦੌਰਾ ਕਰਨਗੇ, ਜਿੱਥੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਜਾਵੇਗਾ। ਤਾਸ਼ਿਚੋਡਜੋਂਗ ਵਿਚ ਮੋਦੀ ਭੂਟਾਨ ਦੇ ਰਾਜਾ ਜਿਗਮੇ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕਰਨਗੇ।

ਇਸ ਮਗਰੋਂ ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਮੋਦੀ ਦੇ ਸਨਮਾਨ ਵਿਚ ਛੀਪਰੇਲ ਬਰਾਤ ਵੀ ਕੱਢੀ ਜਾਵੇਗੀ।

ਹੋਰ ਪੜ੍ਹੋ:ਪਦਮਸ਼੍ਰੀ ਹੀਰਾਲਾਲ ਯਾਦਵ ਹੋਏ ਸਵਰਗਵਾਸ, PM ਮੋਦੀ ਨੇ ਜਤਾਇਆ ਅਫ਼ਸੋਸ

ਦੱਸਿਆ ਜਾ ਰਿਹਾ ਹੈ ਮੋਦੀ ਆਪਣੇ ਭੂਟਾਨੀ ਹਮਰੁਤਬਾ ਲੋਟੇ ਸ਼ੇਰਿੰਗ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਇਸ ਯਾਤਰਾ ਦੀ ਵਿਸ਼ੇਸ਼ਤਾ ਮੰਗਦੇਛੂ ਪਣਬਿਜਲੀ ਪ੍ਰਾਜੈਕਟ ਦਾ ਉਦਘਾਟਨ ਹੋਵੇਗੀ। ਫਿਰ ਮੋਦੀ ਰਾਸ਼ਟਰੀ ਸਮਾਰਕ ਚੋਰਟੇਨ ਵੀ ਜਾਣਗੇ।

ਮਿਲੀ ਜਾਣਕਾਰੀ ਮੁਤਾਬਕ ਆਪਣੀ ਯਾਤਰਾ ਦੇ ਦੂਜੇ ਦਿਨ ਮੋਦੀ ਭੂਟਾਨ ਦੀ ਰੋਇਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਨਗੇ। ਆਪਣੀ ਯਾਤਰਾ ਖਤਮ ਕਰਨ ਮਗਰੋਂ ਮੋਦੀ ਐਤਵਾਰ ਨੂੰ ਪਾਰੋ (ਭੂਟਾਨ) ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ।

-PTC News

Related Post