PM ਮੋਦੀ ਨੇ ਜਲ ਸੈਨਾ ਨੂੰ ਸੌਂਪਿਆ ਸਵਦੇਸ਼ੀ INS ਵਿਕਰਾਂਤ

By  Pardeep Singh September 2nd 2022 12:41 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਪਹਿਲਾ ਸਵਦੇਸ਼ੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ ਜਲ ਸੈਨਾ ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਮੌਜੂਦ ਸਨ। INS ਵਿਕਰਾਂਤ 'ਤੇ ਫਲਾਈਟ ਟਰਾਇਲ ਨਵੰਬਰ 'ਚ ਸ਼ੁਰੂ ਹੋਵੇਗਾ, ਜੋ 2023 ਦੇ ਮੱਧ ਤੱਕ ਪੂਰਾ ਹੋ ਜਾਵੇਗਾ। INS ਵਿਕਰਾਂਤ 31 ਜਨਵਰੀ 1997 ਨੂੰ ਜਲ ਸੈਨਾ ਤੋਂ ਸੇਵਾਮੁਕਤ ਹੋਇਆ ਸੀ, ਹੁਣ ਲਗਭਗ 25 ਸਾਲਾਂ ਬਾਅਦ, INS ਵਿਕਰਾਂਤ ਇੱਕ ਵਾਰ ਫਿਰ ਤੋਂ ਜਨਮ ਲੈ ਰਿਹਾ ਹੈ।

ਆਈਐਨਐਸ ਵਿਕਰਾਂਤ  ਨੂੰ ਬਣਾਉਣ ਲਈ 20,000 ਕਰੋੜ ਰੁਪਏ ਦੀ ਲਾਗਤ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਈਐਨਐਸ ਵਿਕਰਾਂਤ ਨੂੰ ਜਲ ਸੈਨਾ ਵਿੱਚ ਸ਼ਾਮਿਲ ਕਰਨ ਮੌਕੇ ਕਿਹਾ ਕਿ ਭਾਰਤੀ ਜਲ ਸੈਨਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੰਕਟ ਵਿੱਚ ਪਹਿਲਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ। ਆਈਐਨਐਸ ਵਿਕਰਾਂਤ ਦੇ ਜਲ ਸੈਨਾ ਵਿੱਚ ਸ਼ਾਮਲ ਹੋਣ ਨਾਲ ਇਸ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ:ਗੈਂਗਸਟਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ

-PTC News

Related Post