ਕਿਸ ਦੀ ਯਾਦ 'ਚ ਪੀਐੱਮ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ !!

By  Jagroop Kaur October 12th 2020 06:16 PM

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਰਚੂਅਲ ਸਮਾਰੋਹ ਜ਼ਰੀਏ ਰਾਜਮਾਤਾ ਵਿਜਿਆ ਰਾਜੇ ਸਿੰਧੀਆ ਦੇ ਸਨਮਾਨ ਵਿਚ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਇਸ ਸਿੱਕੇ 'ਤੇ ਰਾਜਮਾਤਾ ਸਿੰਧੀਆ ਦੀ ਤਸਵੀਰ ਹੈ। ਉਹਨਾਂ ਦੀ ਜਨਮ ਸ਼ਤਾਬਦੀ ਮੌਕੇ ਵਿੱਤ ਮੰਤਰਾਲੇ ਵੱਲੋਂ ਇਹ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ।

modiਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਆਨਲਾਈਨ ਪ੍ਰੋਗਰਾਮ ਜ਼ਰੀਏ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਇਹ ਯਾਦਗਾਰੀ ਸਿੱਕਾ ਵਿਜਯਾ ਰਾਜੇ ਸਿੰਧੀਆ ਦੇ ਸਨਮਾਨ 'ਚ ਜਾਰੀ ਕੀਤਾ ਗਿਆ ਹੈ। ਵਿਜਯਾ ਰਾਜੇ ਨੂੰ ਗਵਾਲੀਅਰ ਦੀ ਰਾਜਮਾਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ। 100 ਰੁਪਏ ਦਾ ਇਹ ਸਿੱਕਾ ਵਿਜਯਾ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਜਾਰੀ ਕੀਤਾ ਗਿਆ ਹੈ। ਇਸ ਸਿੱਕੇ ਨੂੰ ਵਿੱਤ ਮੰਤਰਾਲਾ ਨੇ ਤਿਆਰ ਕੀਤਾ ਹੈ।PM Modi releases Rs 100 coin in memory of former PM Atal Bihari Vajpayeeਇਸ ਯਾਦਗਾਰੀ ਸਿੱਕੇ ਦੇ ਦੋਵੇਂ ਪਾਸਿਆਂ ਨੂੰ ਖਾਸ ਤੌਰ 'ਤੇ ਡਿਜਾਇਨ ਕੀਤਾ ਗਿਆ ਹੈ। ਇਸ ਸਿੱਕੇ ਦੇ ਇਕ ਪਾਸੇ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਦੀ ਤਸਵੀਰ ਹੈ। ਇਸੇ ਪਾਸੇ ਦੇ ਉਪਰਲੇ ਹਿੱਸੇ 'ਚ ਹਿੰਦੀ 'ਚ 'ਸ਼੍ਰੀਮਤੀ ਵਿਜਯਾ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ' ਲਿਖਿਆ ਹੈ, ਹੇਠਾਂ ਪਾਸੇ ਇਹ ਅੰਗਰੇਜ਼ੀ 'ਚ ਲਿਖਿਆ ਹੋਇਆ ਹੈ।PM Modi releases commemorative coin of Rs 100 in honour of Rajmata Vijaya  Raje Scindiaਸਿੱਕੇ ਦੇ ਇਸ ਪਾਸੇ ਉਨ੍ਹਾਂ ਦੇ ਜਨਮ ਦਾ ਸਾਲ 1919 ਲਿਖਿਆ ਹੋਇਆ ਹੈ। ਇਸ ਸਿੱਕੇ ਦੇ ਦੂਜੇ ਪਾਸੇ ਹਿੰਦੀ ਤੇ ਅੰਗਰੇਜ਼ੀ 'ਚ ਭਾਰਤ ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਹੀ ਅਸ਼ੋਕ ਪਿੱਲਰ ਦਾ ਚਿੰਨ੍ਹ ਬਣਿਆ ਹੋਇਆ ਹੈ। ਇਸੇ ਪਾਸੇ ਹੇਠਾਂ ਵੱਲ 100 ਰੁਪਏ ਲਿਖਿਆ ਹੋਇਆ ਹੈ।pm modi launched rs 100 coin

Related Post