PM ਮੋਦੀ ਅੱਜ ਕਰਨਗੇ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ,ਲਾਕਡਾਊਨ 'ਤੇ ਹੋਵੇਗਾ ਫੈਸਲਾ

By  Shanker Badra April 27th 2020 10:30 AM

PM ਮੋਦੀ ਅੱਜ ਕਰਨਗੇ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ,ਲਾਕਡਾਊਨ 'ਤੇ ਹੋਵੇਗਾ ਫੈਸਲਾ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਦੇ ਖਤਮ ਹੋਣ ਦੀ ਮਿਆਦ ਨੇੜੇ ਆ ਰਹੀ ਹੈ। ਉਥੇ ਹੀ ਦੂਜੇ ਪਾਸੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਭ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਯਾਨੀ ਅੱਜ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਨ ਜਾ ਰਹੇ ਹਨ।

ਇਸ ਦੌਰਾਨ 3 ਮਈ ਤੋਂ ਬਾਅਦ ਦੇਸ਼ ਪੱਧਰੀ ਲਾਕਡਾਊਨ ਸ਼ਾਇਦ ਹੁਣ ਸੂਬਾ ਵਾਰ ਹੋ ਜਾਵੇ। ਯਾਨੀ ਰਾਜਾਂ ਵਿਚ ਕੋਰੋਨਾ ਇਨਫੈਕਸ਼ਨ ਮੁਤਾਬਕ ਉੱਥੇ ਲਾਕਡਾਊਨ ਨੂੰ ਉਸੇ ਅਨੁਪਾਤ ਵਿਚ ਖੋਲ੍ਹਣ ਦੀ ਜਾਂ ਵਧਾਉਣ ਦੀ ਇਜਾਜ਼ਤ ਮਿਲ ਸਕਦੀ ਹੈ। ਰਾਜਾਂ ਨੂੰ ਅਧਿਕਾਰਕ ਰੂਪ ਨਾਲ ਲਾਕਡਾਊਨ ਨੂੰ ਖੋਲ੍ਹਣ ਜਾਂ ਵਧਾਉਣ ਦੀ ਜ਼ਿੰਮੇਦਾਰੀ ਮਿਲਣ ਦੀ ਉਮੀਦ ਹੈ।

ਕੇਂਦਰ ਸਰਕਾਰ ਵੱਲੋਂ ਹਵਾਈ ਸੇਵਾ, ਰੇਲ ਸੇਵਾ ਵਿਚ ਕੁਝ ਸ਼ਰਤਾਂ ਦੇ ਨਾਲ ਜ਼ਰੂਰ ਲਾਕਡਾਊਨ ਵਧਾਇਆ ਜਾ ਸਕਦਾ ਹੈ। ਲਾਕਡਾਊਨ ਦਾ ਸਮਾਂ ਵਧਾ ਕੇ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੇ ਜਾਣ ਦੇ ਵੀ ਸੰਕੇਤ ਮਿਲ ਰਹੇ ਹਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਵਿਚ ਹਾਲਾਤ ਦੀ ਸਮੀਖਿਆ ਹੋਵੇਗੀ।

ਪੀਐਮ ਮੋਦੀ ਦੇਸ਼ ਦੇ ਮੁੱਖ ਮੰਤਰੀਆਂ ਨਾਲ ਲਾਕਡਾਊਨ ਦੀ ਮਿਆਦ ਵਧਾਉਣ ਜਾਂ ਇਸ ਤੋਂ ਬਾਹਰ ਨਿਕਲਣ ਦੀ ਦਿਸ਼ਾ ਵਿੱਚ ਵੀ ਗੱਲਬਾਤ ਕਰਨਗੇ। ਇਸ ਦੌਰਾਨ ਮੁੱਖ ਮੰਤਰੀਆਂ ਵੱਲੋਂ ਆਪਣੇ ਰਾਜਾਂ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਨਾਲ ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਕੋਰੋਨਾ ਨਾਲ ਨਜਿੱਠਣ ਲਈ ਅੱਗੇ ਕੀ ਕੀਤਾ ਜਾਣਾ ਚਾਹੀਦਾ ਹੈ ?

ਦੱਸ ਦੇਈਏ ਕਿ ਹਾਲਾਂਕਿ, ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਪਹਿਲਾਂ ਹੀ ਇਹ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਲਈ ਲਾਕਡਾਊਨ ਵਧਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਸੀਐਮ ਕੇਸੀਆਰ ਨੇ ਪਹਿਲਾਂ ਹੀ ਲਾਕਡਾਊਨ ਨੂੰ 7 ਮਈ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਸਾਰੇ ਮੁੱਖ ਮੰਤਰੀਆਂ ਨੇ ਫੈਸਲਾ ਪ੍ਰਧਾਨ ਮੰਤਰੀ 'ਤੇ ਛੱਡ ਦਿੱਤਾ ਹੈ।

-PTCNews

Related Post