Solar Eclipse 2019 :  ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸ਼ਾਹਿਤ ਹੋਏ PM ਮੋਦੀ , ਸ਼ੇਅਰ ਕੀਤੀ ਤਸਵੀਰ

By  Shanker Badra December 26th 2019 12:18 PM

Solar Eclipse 2019 :  ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸ਼ਾਹਿਤ ਹੋਏ PM ਮੋਦੀ , ਸ਼ੇਅਰ ਕੀਤੀ ਤਸਵੀਰ:ਨਵੀਂ ਦਿੱਲੀ : ਅੱਜ ਦੇਸ਼ ਭਰ 'ਚਇਸ ਸਾਲ ਦਾ ਸਭ ਤੋਂ ਵੱਡਾ ਅਤੇਆਖ਼ਰੀ ਸੂਰਜ ਗ੍ਰਹਿਣ ਲੱਗਿਆ ਹੈ, ਜੋ ਪੂਰਨਗ੍ਰਾਸ ਨਹੀਂ ਸਗੋਂ ਖੰਡਗ੍ਰਾਸ ਸੂਰਜ ਗ੍ਰਹਿਣ ਹੈ।ਇਹ ਸੂਰਜ ਗ੍ਰਹਿਣ ਸਵੇਲੇ 8.04 ਵਜੇ ਸ਼ੁਰੂ ਹੋਇਆ ਸੀ ਅਤੇ 11.05 ਵਜੇ ਖਤਮ ਹੋ ਗਿਆ ਹੈ। ਦੱਖਣੀ ਭਾਰਤ ਦੇ ਸੂਬਿਆਂ 'ਚ ਜਿੱਥੇ ਕੁੰਡਲਾਕਾਰ ਸੂਰਜ ਗ੍ਰਹਿਣ ਵਿਖਾਈ ਦਿੱਤਾ, ਉੱਥੇ ਹੀ ਬਾਕੀ ਸੂਬਿਆਂ 'ਚ ਲੋਕਾਂ ਨੇ ਆਂਸ਼ਿਕ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ ਵੇਖਿਆ। [caption id="attachment_373079" align="aligncenter" width="300"]pm modi was excited about Solar Eclipse 2019 , share best picture Solar Eclipse 2019 :  ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸ਼ਾਹਿਤ ਹੋਏ PM ਮੋਦੀ , ਸ਼ੇਅਰ ਕੀਤੀ ਤਸਵੀਰ[/caption] ਇਸ ਸੂਰਜ ਗ੍ਰਹਿਣ ਦੀ ਸਾਰਿਆਂ 'ਤੇ ਨਜ਼ਰ ਸੀ। ਇਸ ਦੌਰਾਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਏ ,ਹਾਲਾਂਕਿ ਉਹ ਸੂਰਜ ਨੂੰ ਸੰਘਣੇ ਬੱਦਲਾਂ ਕਾਰਨ ਨਹੀਂ ਵੇਖ ਸਕੇ।ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟ ਕੀਤਾ। ਨਰਿੰਦਰ ਮੋਦੀ ਨੇ ਟਵੀਟ ਕੀਤਾ, "ਹੋਰ ਭਾਰਤੀਆਂ ਦੀ ਤਰ੍ਹਾਂ, ਮੈਂ ਵੀ ਸੂਰਜ ਗ੍ਰਹਿਣ ਦੇਖਣ ਲਈ ਉਤਸ਼ਾਹਤ ਸੀ। ਹਾਲਾਂਕਿ ਮੈਂ ਸੂਰਜ ਨਹੀਂ ਦੇਖ ਸਕਿਆ, ਕਿਉਂਕਿ ਇੱਥੇ ਪੂਰੀ ਤਰ੍ਹਾਂ ਨਾਲ ਬੱਦਲ ਛਾਏ ਹੋਏ ਹਨ ਪਰ ਮੈਂ ਲਾਈਵ ਸਟ੍ਰੀਮ ਰਾਹੀਂ ਕੋਝੀਕੋਡ 'ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਮਾਹਿਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ।" [caption id="attachment_373078" align="aligncenter" width="300"]pm modi was excited about Solar Eclipse 2019 , share best picture Solar Eclipse 2019 :  ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸ਼ਾਹਿਤ ਹੋਏ PM ਮੋਦੀ , ਸ਼ੇਅਰ ਕੀਤੀ ਤਸਵੀਰ[/caption] ਜਦੋਂ ਚੰਨ ਸੂਰਜ ਅਤੇ ਧਰਤੀ ਦਰਮਿਆਨ ਆ ਜਾਂਦਾ ਹੈ ਤਾਂ ਸੂਰਜ ਦਾ ਸਿਰਫ਼ ਕਿਨਾਰੇ ਦਾ ਹਿੱਸਾ ਨਜ਼ਰ ਆਉਂਦਾ ਹੈ। ਅਜਿਹੇ 'ਚ ਇਕ ਚਮਕਦੀ ਹੋਈ ਰਿੰਗ ਦਿਖਾਈ ਦਿੰਦੀ ਹੈ। ਇਸ ਨੂੰ ਹੀ ਰਿੰਗ ਆਫ ਫਾਇਰ ਕਹਿੰਦੇ ਹਨ। ਇਹ ਉਦੋਂ ਬਣਦਾ ਹੈ, ਜਦੋਂ ਪੂਰਨ ਸੂਰਜ ਗ੍ਰਹਿਣ ਲੱਗਦਾ ਹੈ। ਇਸ ਸੂਰਜ ਗ੍ਰਹਿਣ ਨੂੰ ਦੇਸ਼ ਦੇ ਦੱਖਣੀ ਹਿੱਸੇ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਹਿੱਸਿਆਂ 'ਚ ਵੇਖਿਆ ਗਿਆ , ਜਦਕਿ ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ ਅੱਧਾ ਸੂਰਜ ਗ੍ਰਹਿਣ ਵਜੋਂ ਵਿਖਾਈ ਦਿੱਤਾ ਹੈ। [caption id="attachment_373080" align="alignnone" width="300"]pm modi was excited about Solar Eclipse 2019 , share best picture Solar Eclipse 2019 :  ਸੂਰਜ ਗ੍ਰਹਿਣ ਨੂੰ ਦੇਖਣ ਲਈ ਉਤਸ਼ਾਹਿਤ ਹੋਏ PM ਮੋਦੀ , ਸ਼ੇਅਰ ਕੀਤੀ ਤਸਵੀਰ[/caption] ਦੱਸ ਦੇਈਏ ਕਿ 1962 ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਗ੍ਰਹਿਣ ਲੱਗ ਰਿਹਾ ਹੈ। 5 ਫਰਵਰੀ 1962 ਨੂੰ ਲੱਗੇ ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਇਲਾਵਾ ਚੰਦਰ, ਮੰਗਲ, ਬੁੱਧ, ਗੁਰੂ, ਸ਼ੁੱਕਰਤੇ ਸ਼ਨੀ ਵੀ ਗ੍ਰਹਿਣ ਦੇ ਪ੍ਰਭਾਵ ਹੇਠ ਆ ਗਏ ਸਨ ਅਤੇ ਉਸ ਸਮੇਂ ਮਕਰ ਰਾਸ਼ੀ ਵਿਚ 8 ਗ੍ਰਹਿ ਗੋਚਰ ਕਰ ਰਹੇ ਸਨ। ਅਗਲਾ ਸੂਰਜ ਗ੍ਰਹਿਣ ਭਾਰਤ 'ਚ 21 ਜੂਨ 2020 ਨੂੰ ਵਿਖਾਈ ਦੇਵੇਗਾ। ਇਹ ਉੱਤਰੀ ਭਾਰਤ ਤੋਂ ਹੋ ਕੇ ਗੁਜਰੇਗਾ। -PTCNews

Related Post