ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ UK ਹਾਈਕੋਰਟ ਵੱਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ

By  Shanker Badra June 12th 2019 12:49 PM

ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ UK ਹਾਈਕੋਰਟ ਵੱਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ:ਲੰਡਨ : ਬ੍ਰਿਟੇਨ ਦੀ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਉਤੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ ਹੈ ਅਤੇ ਅੱਜ ਫ਼ੈਸਲਾ ਸੁਣਾਇਆ ਜਾਵੇਗਾ। [caption id="attachment_305776" align="aligncenter" width="300"]PNB Fraud : U.K. High Court Nirav Modi Bail Petition today will be heard decision
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ UK ਹਾਈਕੋਰਟ ਵੱਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ[/caption] ਦਰਅਸਲ 'ਚ ਨੀਰਵ ਮੋਦੀ ਨੇ ਹੇਠਲੀ ਅਦਾਲਤ ਦੇ ਜਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ।ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਉਸ ਨੂੰ ਭਾਰਤ ਦੇ ਹਵਾਲੇ ਨਾ ਕੀਤਾ ਜਾਵੇ। [caption id="attachment_305777" align="aligncenter" width="300"]PNB Fraud : U.K. High Court Nirav Modi Bail Petition today will be heard decision
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ UK ਹਾਈਕੋਰਟ ਵੱਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਾਈਕੋਰਟ ‘ਚ ਪੁੱਜਾ ਫਤਿਹਵੀਰ ਦੀ ਮੌਤ ਦਾ ਮਾਮਲਾ , ਵਕੀਲ ਪਰਵਿੰਦਰ ਸੇਖੋਂ ਨੇ ਦਾਇਰ ਕੀਤੀ ਪਟੀਸ਼ਨ ਦੱਸ ਦੇਈਏ ਕਿ ਨੀਰਵ ਮੋਦੀ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਜੱਜ ਇੰਗ੍ਰਿਡ ਸਿਮਲਰ ਨੇ ਸੁਣਵਾਈ ਪੂਰੀ ਕਰ ਲਈ ਹੈ।ਉਨ੍ਹਾਂ ਕਿਹਾ ਕਿ ਇਹ ਮਾਮਲਾ ਮਹੱਤਵਪੂਰਣ ਹੈ, ਇਸ ਲਈ ਇਸ ਉਤੇ ਵਿਚਾਰ ਕਰਨ ਲਈ ਕੁਝ ਸਮੇਂ ਦੀ ਲੋੜ ਹੋਵੇਗੀ ਅਤੇ ਉਹ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਉਣਗੇ। -PTCNews

Related Post