PNB ਘੋਟਾਲਾ : ਨੀਰਵ ਮੋਦੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ 

By  Joshi April 8th 2018 05:00 PM

PNB ਘੋਟਾਲਾ : ਨੀਰਵ ਮੋਦੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਪੰਜਾਬ ਨੈਸ਼ਨਲ ਬੈਂਕ 'ਚ 13 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕਰਨ ਵਾਲੇ ਨੀਰਵ ਮੋਦੀ ਅਤੇ ਗੀਤਾਂਜਲੀ ਜੇਮਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਹ ਫੈਸਲਾ ਪੰਜਾਬ ਨੈਸ਼ਨਲ ਬੈਂਕ ਮਾਮਲੇ ਦ ਸੁਣਵਾਈ ਕਰ ਰਹੀ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਕੀਤਾ ਹੈ। ਦੱੱਸ ਦੇਈਏ ਕਿ ਇਸ ਤੋਂ ਪਹਿਲਾਂ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਪਾਸਪੋਰਟ ਵੀ ਰੱਦ ਹੋ ਚੁੱਕਾ ਹੈ। ਪੀਐਨਬੀ ਘੋਟਾਲੇ 'ਚ ਨੀਰਵ ਮੋਦੀ ਖਿਲਾਫ ਸੀਬੀਆਈ ਦਾ ਪਹਿਲਾ ਕੇਸ ਦਰਜ਼ ਹੋਣ ਤੋਂ ਹਫਤਾ ਬਾਅਦ ਉਹਨਾਂ ਵੱਲੋਂ ਬੇਲਜ਼ਿਅਮ 'ਚੋਂ ਇੱਕ ਭਾਰਤੀ ਸਰਕਾਰੀ ਬੈਂਕ ਤੋਂ ਵੱਡੀ ਰਕਮ ਕਢਵਾਈ ਗਈ ਸੀ। ਸੀਬੀਆਈ ਮੁਤਬਾਕ, ਇਹ ਮਾਮਲ ਚੌਂਕਾ ਦੇਣ ਵਾਲਾ ਸੀ ਕਿਉਂਕਿ ਇਸ ਤੋਂ ਪਹਿਲਾਂ ਹੀ ਸਾਰੇ ਬੈਂਕਾਂ ਨੂੰ ਚੇਤਾਵਨੀ ਜਾ ਚੁੱਕੀ ਸੀ। ਇਸੇ ਦਿਨ ਨੂੰ ਨੀਰਵ ਮੋਦੀ, ਨੀਸ਼ਲ ਮੋਦੀ (ਭਰਾ), ਪਤਨੀ ਅਮੀ ਮੋਦੀ ਅਤੇ ਚਾਚਾ ਮੇਹੁਲ ਚੌਕਸੀ ਖਿਲਾਫ ਇਸ ਘੋਟਾਲੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। —PTC News

Related Post