ਪ੍ਰਦੂਮਨ ਕਤਲ ਕੇਸ 'ਚ ਆਇਆ ਨਵਾਂ ਮੋੜ

By  Joshi November 8th 2017 01:55 PM -- Updated: November 8th 2017 02:00 PM

Praduman Murder Case: ਸੀਬੀਆਈ ਨੇ ਪ੍ਰਦੁਮਨ ਕਤਲ ਦੇ ਮਾਮਲੇ ਵਿੱਚ ਸੀਨੀਅਰ ਕਲਾਸ ਦੇ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਬੀਆਈ ਵੱਲੋਂ ਦੋਸ਼ੀ ਦੀ ਨਿਆਂਇਕ ਹਿਰਾਸਤ ਲਈ ਮੰਗ ਕੀਤੀ ਜਾਵੇਗੀ।

ਹਾਂਲਾਕਿ, ਇਸ ਮਾਮਲੇ 'ਚ ਹੋਰ ਜਾਂਚ ਅਜੇ ਵੀ ਜਾਰੀ ਹੈ, ਪਰ ਇਹ ਗ੍ਰਿਫਤਾਰੀ ਸੀਸੀਟੀਵੀ ਫੁਟੇਜ ਦੇ ਵਿਸ਼ਲੇਸ਼ਣਾਂ ਦੇ ਆਧਾਰ 'ਤੇ ਕੀਤੀ ਗਈ ਹੈ।

Praduman Murder Case: ਪ੍ਰਦੂਮਨ ਕਤਲ ਕੇਸ 'ਚ ਆਇਆ ਨਵਾਂ ਮੋੜਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮੁਜਰਮ ਵੱਲੋਂ ਇਸ ਕਤਲ ਨੂੰ ਅੰਜਾਮ ਦੇਣ ਦੇ ਪਿੱਛੇ ਮੁੱਖ ਕਾਰਨ ਸੀ ਕਿ ਉਹ ਪ੍ਰੀਖਿਆਵਾਂ ਅਤੇ ਅਤੇ ਪੀਟੀਐਮ (ਪੇਰੇਂਟਜ਼ ਐਂਡ ਟੀਚਰਜ਼ ਮੀਟਿੰਗ) ਨੂੰ ਮੁਲਤਵੀ ਕਰਵਾਉਣ ਲਈ ਕੀਤਾ ਗਿਆ ਸੀ।

Praduman Murder Case: ਪ੍ਰਦੂਮਨ ਕਤਲ ਕੇਸ 'ਚ ਆਇਆ ਨਵਾਂ ਮੋੜਦੋਸ਼ੀ ਨੇ ਆਪਣੇ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸਨੂੰ ਕੱਲ੍ਹ ਰਾਤੀਂ 11:30 ਵਜੇ ਗ੍ਰਿਫਤਾਰ ਕਰ ਲਿਆ ਗਿਆ ਸੀ।

ਅਸ਼ੋਕ (ਕੰਡਕਟਰ ਦੀ) ਪਤਨੀ: "ਅਸ਼ੋਕ ਨੂੰ ਕੁੱਟਿਆ ਗਿਆ ਅਤੇ ਉਸਨੂੰ ਇੰਜੈਕਸ਼ਨ ਦਿੱਤਾ ਗਿਆ ਸੀ ... ਸੀ ਬੀ ਆਈ ਹੁਣ ਇਕ ਨਿਰਪੱਖ ਜਾਂਚ ਕਰ ਰਹੀ ਹੈ। ਸਾਨੂੰ ਉਮੀਦ ਹੈ ਅਸੀਂ ਇਹ ਕਹਿ ਰਹੇ ਸੀ ਕਿ ਅਸ਼ੋਕ ਨਿਰਦੋਸ਼ ਹੈ,ਪਰ ਪੁਲਿਸ ਨੇ ਉਸਨੂੰ ਬਹੁਤ ਕੁੱਟਿਆ।"

ਅਸ਼ੋਕ (ਕੰਡਕਟਰ) ਦੀ ਮਾਂ: ਮੇਰੇ ਬੇਟੇ ਨੂੰ ਕੁੱਟਿਆ ਗਿਆ ... ਉਸ ਨੂੰ ਅਪਰਾਧ ਮੰਨਣ ਲਈ ਕਿਹਾ ਗਿਆ। ਉਹ ਇਕਮਾਤਰ ਰੋਟੀ ਕਮਾ ਰਿਹਾ ਸੀ, ਹੁਣ ਜੋ ਦਰਦ ਅਤੇ ਦੁੱਖ ਅਤੇ ਪੀੜ ਅਸੀਂ ਸਹੀ ਹੈ, ਉਸਦੀ ਭਰਪਾਈ ਕੌਣ ਕਰੇਗਾ?

ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪਹਿਲਾਂ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

—PTC News

Related Post